ਅਦਾਕਾਰਾ ਦਿਲਜੋਤ ਦੀ ਸੰਸਥਾ ‘Dream Buds Foundation’ ਵੱਲੋਂ ਗਰੀਬ ਕੁੜੀਆਂ ਨੂੰ ਵੰਡੇ ਗਏ ਸਾਈਕਲ

Written by  Lajwinder kaur   |  February 15th 2023 02:57 PM  |  Updated: February 15th 2023 03:06 PM

ਅਦਾਕਾਰਾ ਦਿਲਜੋਤ ਦੀ ਸੰਸਥਾ ‘Dream Buds Foundation’ ਵੱਲੋਂ ਗਰੀਬ ਕੁੜੀਆਂ ਨੂੰ ਵੰਡੇ ਗਏ ਸਾਈਕਲ

Diljott's news: ਪੰਜਾਬੀ ਕਲਾਕਾਰ ਜੋ ਕਿ ਅਕਸਰ ਹੀ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਲਾਕਡਾਊਨ ਵਿੱਚ ਵੀ ਕਲਾਕਾਰਾਂ ਨੇ ਦਿਲ ਖੋਲ੍ਹ ਕੇ ਲੋਕਾਂ ਦੀ ਸੇਵਾ ਕੀਤੀ ਸੀ। ਕਈ ਕਲਾਕਾਰ ਆਪਣੀਆਂ ਫਾਊਡੇਸ਼ਨ ਦੇ ਰਾਹੀਂ ਲੋਕਾਂ ਦੀ ਮਦਦ ਕਰਦੇ ਹਨ। ਪੰਜਾਬੀ ਅਦਾਕਾਰਾ ਦਿਲਜੋਤ ਵੀ ‘Dream Buds Foundation’ ਦੀ ਸੰਸਥਾ ਚਲਾਉਂਦੀ ਹੈ। ਇਹ ਸੰਸਥਾ ਵੀ ਲੋੜਵੰਦ ਲੋਕਾਂ ਅਤੇ ਗਰੀਬ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੀਆਂ ਬੱਚੀਆਂ ਦੀ ਵੀ ਸਹਾਇਤਾ ਕਰਦੀ ਹੈ। ਇਸ ਵਾਰ ਡਰੀਮ ਬਡਜ਼ ਫਾਊਂਡੇਸ਼ਨ ਵੱਲੋਂ ਗਰੀਬ ਕੁੜੀਆਂ ਨੂੰ ਸਾਈਕਲ ਵੰਡੇ ਗਏ।

ਹੋਰ ਪੜ੍ਹੋ : Kal Di Gal Lagdi Aa: ‘ਲਹਿੰਦੇ-ਚੜ੍ਹਦੇ’ ਪੰਜਾਬ ਦੇ ਵਿੱਛੜੇ ਲੋਕਾਂ ਦੇ ਦਰਦ ਨੂੰ ਬਿਆਨ ਕਰਦਾ ਹਰਭਜਨ ਮਾਨ ਦਾ ਨਵਾਂ ਗੀਤ ਛੂਹ ਰਿਹਾ ਹੈ ਹਰ ਇੱਕ ਦੇ ਦਿਲ ਨੂੰ; ਦੇਖੋ ਵੀਡੀਓ

image source: Instagram

ਅਦਾਕਾਰਾ ਦਿਲਜੋਤ ਬੱਚੀਆਂ ਦੇ ਪੜ੍ਹਣ ਵਾਲੇ ਸੁਫਨੇ ਨੂੰ ਪੂਰਾ ਕਰਨਾ ਚਾਹੁੰਦੀ ਹੈ

ਅਦਾਕਾਰਾ ਦਿਲਜੋਤ ਦਾ ਕਹਿਣਾ ਹੈ ਕਿ, "ਮੈਂ ਉਹਨਾਂ ਦੇ ਸਿੱਖਿਆ ਦੇ ਸੁਫਨੇ ਨੂੰ ਪੂਰਾ ਕਰਨ ਲਈ ਉਹਨਾਂ ਦੀ ਲੋੜ ਨੂੰ ਮਹਿਸੂਸ ਕਰ ਸਕਦੀ ਹਾਂ।" ਅਭਿਨੇਤਰੀ ਦਿਲਜੋਤ ਦੀ ਅਗਵਾਈ ਵਾਲੀ ਡਰੀਮ ਬਡਜ਼ ਫਾਊਂਡੇਸ਼ਨ ਨੇ 20 ਤੋਂ ਵੱਧ ਲੜਕੀਆਂ ਨੂੰ ਸਾਈਕਲ ਦਾਨ ਕੀਤੇ ਹਨ।ਤਾਂ ਜੋ ਇਹ ਬੱਚੀਆਂ ਆਪਣੇ ਚੰਗੇ ਭਵਿੱਖ ਦੇ ਸੁਫਨੇ ਨੂੰ ਪੂਰਾ ਕਰ ਸਕਣ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ, ਮੋਹਾਲੀ ਵਿਖੇ 14 ਫਰਵਰੀ 2023 ਨੂੰ 20 ਲੜਕੀਆਂ ਨੂੰ ਸਾਈਕਲ ਅਤੇ ਸਕੂਲ ਦਾ ਸਮਾਨ ਵੰਡਿਆ ਗਿਆ।

image source: Instagram

ਇਸ ਦਾ ਉਦੇਸ਼ ਸਮਾਜ ਦੇ ਨੀਵੇਂ ਸਮਾਜਿਕ ਆਰਥਿਕ ਖੇਤਰਾਂ ਦੀਆਂ ਕਮਜ਼ੋਰ ਲੜਕੀਆਂ ਦੀ ਮਦਦ ਕਰਨਾ ਅਤੇ ਉਨ੍ਹਾਂ ਦੀ ਗਤੀਸ਼ੀਲਤਾ ਨੂੰ ਵਧਾ ਕੇ ਪੜ੍ਹਾਈ ਲਈ ਉਤਸ਼ਾਹਿਤ ਕਰਨਾ ਹੈ। ਤਾਂ ਜੋ ਇਹ ਬੱਚੀਆਂ ਆਪਣੇ ਘਰ ਤੋਂ ਸਕੂਲ ਤੱਕ ਸਫਰ ਆਸਾਨੀ ਦੇ ਨਾਲ ਪੂਰਾ ਕਰ ਸਕਣ ਅਤੇ ਉਹ ਆਪਣੀ ਸਿੱਖਿਆ ਦੇ ਆਪਣੇ ਸੁਫਨੇ ਨੂੰ ਸਾਕਾਰ ਕਰ ਪਾਉਣ। ਇਸ ਤੋਂ ਇਲਾਵਾ, ਡ੍ਰੀਮ ਬਡਜ਼ ਫਾਊਂਡੇਸ਼ਨ ਵੱਲੋਂ ਬੱਚਿਆਂ ਨੂੰ ਲੰਚ ਬਾਕਸ ਬੋਤਲਾਂ ਅਤੇ ਸਕੂਲ ਦੀ ਵਰਤੋਂ ਵਾਲਾ ਹੋਰ ਲੋੜੀਂਦਾ ਸਮਾਨ ਵੀ ਮੁਹੱਈਆ ਕਰਵਾਇਆ ਗਿਆ।

image source: Instagram

ਇਸ ਸਮਾਗਮ ਦੌਰਾਨ ਦਿਲਜੋਤ ਅਤੇ ਫਾਊਂਡੇਸ਼ਨ ਦੇ ਵਲੰਟੀਅਰਾਂ ਦੀ ਟੀਮ ਅਤੇ ਪ੍ਰਿੰਸੀਪਲ, ਸਕੂਲ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

image source: Instagram

ਡਰੀਮ ਬਡਸ ਫਾਊਂਡੇਸ਼ਨ ਇੱਕ ਰਜਿਸਟਰਡ NGO ਹੈ

ਦੱਸ ਦਈਏ ਡਰੀਮ ਬਡਸ ਫਾਊਂਡੇਸ਼ਨ ਇੱਕ ਰਜਿਸਟਰਡ NGO ਹੈ ਜਿਸਦੀ ਸਥਾਪਨਾ ਅਦਾਕਾਰਾ ਦਿਲਜੋਤ ਦੁਆਰਾ ਕੀਤੀ ਗਈ ਸੀ ਜੋਕਿ ਕਈ ਫ਼ਿਲਮਾਂ ਅਤੇ ਕਈ ਮਿਊਜ਼ਿਕ ਵੀਡੀਓਜ਼ ਵਿੱਚ ਅਦਾਕਾਰੀ ਦੇ ਰੰਗ ਬਿਖੇਰ ਚੁੱਕੀ ਹੈ। ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ ਰੌਸ਼ਨ ਪ੍ਰਿੰਸ ਨਾਲ ਆਉਣ ਵਾਲੀ ਪੰਜਾਬੀ ਫ਼ਿਲਮ 'ਰੰਗ ਰੱਤਾ' ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਇੱਕ ਹਿੰਦੀ ਫ਼ਿਲਮ 'ਕ੍ਰਿਸਪੀ ਰਿਸ਼ਤੇ' ਵੀ ਹੈ ਜੋਕਿ  ਜਲਦ ਹੀ ਰਿਲੀਜ਼ ਹੋਵੇਗੀ।

image source: Instagram

You May Like This

Popular Posts

Live Channels
DOWNLOAD APP


© 2023 PTC Punjabi. All Rights Reserved.
Powered by PTC Network