
ਪੰਜਾਬੀ ਅਦਾਕਾਰਾ ਮਹਰੀਨ ਕਾਲੇਕਾ (Mahreen Kaleka) ਦੇ ਘਰ ਧੀ (Daughter) ਨੇ ਜਨਮ ਲਿਆ ਹੈ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ ।ਇਸ ਤੋਂ ਇਲਾਵਾ ਅਦਾਕਾਰਾ ਦੇ ਪਤੀ ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ ਇਸ ਖੁਸ਼ਖਬਰੀ ਨੂੰ ਸਾਂਝਾ ਕਰਦਿਆਂ ਹੋਇਆਂ ਇੱਕ ਪੋਸਟ ਪਾਈ ਹੈ ।
ਹੋਰ ਪੜ੍ਹੋ : ਸ਼ਰੂਤੀ ਹਸਨ ਦੀਆਂ ਸੁੱਜੀਆਂ ਅੱਖਾਂ, ਖਿੱਲਰੇ ਵਾਲਾਂ ਨੂੰ ਵੇਖ ਪ੍ਰਸ਼ੰਸਕ ਹੋਏ ਹੈਰਾਨ, ਪੁੱਛਣ ਲੱਗੇ ਇਸ ਤਰ੍ਹਾਂ ਦੇ ਸਵਾਲ
ਅਦਾਕਾਰਾ ਪਤੀ ਕੰਵਰਵੀਰ ਸਿੰਘ ਟੋਹੜਾ ਨੇ ਆਪਣੀ ਨਵਜੰਮੀ ਧੀ ਦੇ ਨਾਲ ਇਸ ਖੁਸ਼ਖ਼ਬਰੀ ਨੂੰ ਸਾਂਝਾ ਕਰਦਿਆਂ ਹੋਇਆਂ ਲਿਖਿਆ ‘ਪ੍ਰਮਾਤਮਾ ਦੀ ਅਪਾਰ ਕਿਰਪਾ ਸਦਕਾ ਅੱਜ ਮੇਰੀ ਸਰਦਾਰਨੀ ਜੀ ਦੀ ਕੁੱਖੋਂ ਧੀ ਰਾਣੀ ਨੇ ਜਨਮ ਲਿਆ ਹੈ।ਮੈਂ ਵਾਹਿਗੁਰੂ ਜੀ ਦਾ ਕੋਟਿ ਕੋਟਿ ਧੰਨਵਾਦ ਕਰਦਾ ਹਾਂ।ਪਿਤਾ ਬਣਨ ਦੀ ਖੁਸ਼ੀ ਦਾ ਅਹਿਸਾਸ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ ਮੇਰੀ ਜ਼ਿੰਦਗੀ ਦੇ ਸਭ ਤੋਂ ਕੀਮਤੀ ਪਲ ਅੱਜ ਮਹਿਸੂਸ ਕਰ ਰਿਹਾ ਹਾਂ’।
Image Source : Instagramਅਦਾਕਾਰਾ ਦੇ ਪਤੀ ਵੱਲੋਂ ਸਾਂਝੀ ਕੀਤੀ ਗਈ ਇਸ ਜਾਣਕਾਰੀ ਤੋਂ ਬਾਅਦ ਅਦਾਕਾਰਾ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ । ਅਦਾਕਾਰਾ ਨੇ ਬੀਤੇ ਸਾਲ ਹੀ ਪਟਿਆਲਾ ਦੇ ਰਹਿਣ ਵਾਲੇ ਕੰਵਰਵੀਰ ਸਿੰਘ ਦੇ ਨਾਲ ਵਿਆਹ ਕਰਵਾਇਆ ਸੀ ।

ਵਿਆਹ ਤੋਂ ਬਾਅਦ ਅਦਾਕਾਰਾ ਦੇ ਘਰ ਔਲਾਦ ਦੇ ਰੂਪ ‘ਚ ਪਹਿਲੀ ਧੀ ਨੇ ਜਨਮ ਲਿਆ ਹੈ । ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਅਨੇਕਾਂ ਹੀ ਪੰਜਾਬੀ ਪ੍ਰੋਜੈਕਟਸ ‘ਚ ਕੰਮ ਕਰ ਚੁੱਕੀ ਹੈ । ਜਿਸ ‘ਚ ਹਾਣੀ, ਚੰਮ ਵਰਗੀਆਂ ਫ਼ਿਲਮਾਂ ਸ਼ਾਮਿਲ ਹਨ । ਜਿਸ ‘ਚ ਉਹ ਹਰਭਜਨ ਮਾਨ ਦੇ ਨਾਲ ਨਜ਼ਰ ਆਈ ਸੀ ।