ਪੰਜਾਬੀ ਗਾਇਕ ਨਛੱਤਰ ਗਿੱਲ ਦੀ ਪਤਨੀ ਦਾ ਹੋਇਆ ਭੋਗ ਅਤੇ ਅੰਤਿਮ ਅਰਦਾਸ, ਇੰਡਸਟਰੀ ਦਾ ਕੋਈ ਵੀ ਕਲਾਕਾਰ ਨਹੀਂ ਹੋਇਆ ਸ਼ਾਮਿਲ

written by Shaminder | November 22, 2022 05:14pm

ਪੰਜਾਬੀ ਗਾਇਕ ਨਛੱਤਰ ਗਿੱਲ (Nachhatar Gill) ਦੀ ਪਤਨੀ ਦਾ ਭੋਗ ਅਤੇ ਅੰਤਿਮ ਅਰਦਾਸ (Bhog And Antim Ardaas) ਹੋ ਗਈ ਹੈ, ਪਰ ਅਫਸੋਸ ਦੀ ਗੱਲ ਹੈ ਕਿ ਉਨ੍ਹਾਂ ਦੀ ਪਤਨੀ ਦੇ ਭੋਗ ‘ਤੇ ਪੰਜਾਬੀ ਇੰਡਸਟਰੀ ਦਾ ਇੱਕ ਵੀ ਸਿਤਾਰਾ ਨਹੀਂ ਪਹੁੰਚਿਆ । ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਦੇ ਅੰਤਿਮ ਸਸਕਾਰ ‘ਤੇ ਵੀ ਕੋਈ ਨਹੀਂ ਸੀ ਪਹੁੰਚਿਆ । ਉਨ੍ਹਾਂ ਦੀ ਪਤਨੀ ਦਾ ਦਿਹਾਂਤ ਬੀਤੀ ੧੬ ਨਵੰਬਰ ਨੂੰ ਹੋਇਆ ਸੀ ।

nachhatar gill wife death image source: instagram

ਹੋਰ ਪੜ੍ਹੋ : ਵਿਦੇਸ਼ ‘ਚ ਸਪੋਰਟਸ ਐਂਕਰ ਨੇ ਰਣਵੀਰ ਸਿੰਘ ਨੂੰ ਪਛਾਨਣ ਤੋਂ ਕੀਤਾ ਇਨਕਾਰ, ਅਦਾਕਾਰ ਨੇ ਇਸ ਤਰ੍ਹਾਂ ਦਿੱਤੀ ਕਰਵਾਈ ਜਾਣ ਪਛਾਣ

ਜਿਸ ਤੋਂ ਬਾਅਦ ਅੱਜ ਉਨ੍ਹਾਂ ਦੀ ਪਤਨੀ ਦਾ ਭੋਗ ਸੀ । ਇਸ ਮੌਕੇ ਦੇਬੀ ਮਖਸੂਸਪੁਰੀ ਅਤੇ ਗੀਤਕਾਰ ਵਿਜੈ ਧੰਮੀ ਅਜਿਹੀਆਂ ਸ਼ਖਸੀਅਤਾਂ ਸਨ। ਜਿਨ੍ਹਾਂ ਨੇ ਨਛੱਤਰ ਗਿੱਲ ਦੀ ਪਤਨੀ ਦੇ ਦਿਹਾਂਤ ‘ਤੇ ਦੁੱਖ ਜਤਾਇਆ ਸੀ । ਦੱਸ ਦਈਏ ਗਾਇਕ ਦੀ ਪਤਨੀ ਦਲਵਿੰਦਰ ਕੌਰ ਆਪਣੀ ਧੀ ਅਤੇ ਪੁੱਤਰ ਦੇ ਵਿਆਹ ਦੇ ਲਈ ਵਿਦੇਸ਼ ਤੋਂ ਆਪਣੇ ਜੱਦੀ ਘਰ ਪਹੁੰਚੀ ਸੀ ।

inside image of dalwinder kaur

ਹੋਰ ਪੜ੍ਹੋ : ਮਸ਼ਹੂਰ ਪਾਕਿਸਤਾਨੀ ਕਾਮੇਡੀਅਨ ਤਾਰਿਕ ਟੈਡੀ ਦਾ ਦਿਹਾਂਤ, ਗਾਇਕ ਪ੍ਰਭ ਗਿੱਲ ਨੇ ਜਤਾਇਆ ਦੁੱਖ

ਧੀ ਦੀ ਡੋਲੀ ਤਾਂ ਉਸ ਨੇ ਤੋਰ ਦਿੱਤੀ, ਪਰ ਪੁੱਤਰ ਦਾ ਵਿਆਹ ਵੇਖਣਾ ਨਸੀਬ ਨਹੀਂ ਸੀ ਹੋਇਆ ਅਤੇ ਪੁੱਤਰ ਦੇ ਵਿਆਹ ਤੋਂ ਪਹਿਲਾਂ ਹੀ ਦਲਵਿੰਦਰ ਕੌਰ ਨੇ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਦਿੱਤਾ ਸੀ ।

Nachattar gill And Vijay Dhammi-min

ਨਛੱਤਰ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ਨੱਬੇ ਦੇ ਦਹਾਕੇ ‘ਚ ਇੱਕ ਤੋਂ ਬਾਅਦ ਇੱਕ ਸੈਡ ਸੌਂਗ, ਭੰਗੜਾ ਸੌਂਗ ਦਿੱਤੇ ਹਨ ।

 

 

You may also like