ਪੰਜਾਬੀ ਮਨੋਰੰਜਨ ਜਗਤ ਦੀ ਪਹਿਲੀ ਦਮਦਾਰ ਵੈੱਬ ਸੀਰੀਜ਼ ‘ਚੌਸਰ’ 21 ਫਰਵਰੀ ਨੂੰ ਹੋਵੇਗੀ ਦਰਸ਼ਕਾਂ ਦੇ ਰੂਬਰੂ

written by Lajwinder kaur | February 20, 2022

ਪੀਟੀਸੀ ਪੰਜਾਬੀ ਜੋ ਕਿ ਆਪਣੇ ਦਰਸ਼ਕਾਂ ਦੇ ਮਨੋਰੰਜਨ ਚ ਕਦੇ ਵੀ ਕੋਈ ਕਮੀ ਨਹੀਂ ਆਉਣ ਦਿੰਦਾ ਹੈ। ਸਮੇਂ ਦੇ ਨਾਲ ਉਹ ਮਨੋਰੰਜਨ ਦੇ ਹਰ ਰੰਗ ਆਪਣੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦੇ ਨੇ। ਜਿਸ ਕਰਕੇ ਵੈੱਬ ਸੀਰੀਜ਼ਾਂ ਦਾ ਦੌਰ ਚੱਲ ਰਿਹਾ ਹੈ। ਜਿਸ ਕਰਕੇ ਉਹ ਪੰਜਾਬੀ ਮਨੋਰੰਜਨ ਜਗਤ ਦੀ ਪਹਿਲੀ ਦਮਦਾਰ ਤੇ ਸ਼ਾਨਦਾਰ ਵੈੱਬ ਸੀਰੀਜ਼ ਚੌਸਰ ਦਿ ਪਾਵਰ ਗੇਮਜ਼ ( Chausar - The Power Games) 21 ਫਰਵੀਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਪੜ੍ਹੋ : 'ਚੌਸਰ: ਪੰਜਾਬ ਦੇ ਇਤਿਹਾਸ ਵਿੱਚ ਆਪਣੀ ਕਿਸਮ ਦੀ ਪਹਿਲੀ ਸਿਆਸੀ ਵੈੱਬ ਸੀਰੀਜ਼' : ਰਾਬਿੰਦਰ ਨਰਾਇਣ

 

chausar1

ਜੀ ਹਾਂ ਚੌਸਰ ਜੋ ਕਿ ਦਰਸ਼ਕਾਂ ਨੂੰ ਜਾਣੂ ਕਰਵਾਗੀ ਪੰਜਾਬ ਦੀ ਸਿਆਸਤ ਦੇ ਨਾਲ ਮਿਲਦੇ ਜੁਲਦੇ ਪਹਿਲੂਆਂ ਦੇ ਨਾਲ। ਜੋ ਕਿ ਦਰਸ਼ਕਾਂ ਨੂੰ ਆਪਣੀ ਟੀਵੀ ਤੇ ਫੋਨ ਸਕਰੀਨ ਨਾਲ ਜੁੜ ਰਹਿਣ 'ਤੇ ਮਜ਼ਬੂਰ ਕਰੇਗੀ।  10 ਐਪੀਸੋਡ ਵਾਲੀ ਇਸ ਵੈੱਬ ਸੀਰੀਜ਼ (Web Series) ਇੱਕ ਅਸਲ ਜੀਵਨ ਦੀ ਸਿਆਸੀ ਸ਼ਕਤੀ ਅਤੇ ਸੰਘਰਸ਼ ਦੀ ਪਿੱਠਭੂਮੀ ਨੂੰ ਦਰਸਾਉਂਦੀ ਹੈ। ਇਸ ਵੈੱਬ ਸੀਰੀਜ਼ ਦੇ ਹਰ ਐਪੀਸੋਡ ‘ਚ ਹਰ ਘਟਨਾ ਉਤਸ਼ਾਹ ਅਤੇ ਹੈਰਾਨੀ ਦੇ ਨਾਲ ਭਰਪੂਰ ਹੈ । ਸਿਆਸਤ ਦੇ ਪਿੱਛੇ ਚਲਦੀਆਂ ਚਾਲਾਂ ਨੂੰ ਕਮਾਲ ਦੇ ਢੰਗ ਨਾਲ ਦਰਸ਼ਕਾਂ ਦੇ ਅੱਗੇ ਰੱਖਿਆ ਜਾਵੇਗਾ।

ਹੋਰ ਪੜ੍ਹੋ : ਲਾਡੀ ਚਾਹਲ ਦੇ ਨਵੇਂ ਗੀਤ ‘Na Jatta Na’ ‘ਚ ਕਿਸਾਨਾਂ ਦੇ ਦਰਦ ਨੂੰ ਬਿਆਨ ਕਰਦੇ ਨਜ਼ਰ ਆਉਣਗੇ ਪਰਮੀਸ਼ ਵਰਮਾ ਤੇ ਹਰਪ ਫਾਰਮਰ

chausar

ਇਸ ਵੈੱਬ ਸੀਰੀਜ਼ ਦਰਸ਼ਕ ਹਰ ਪਲੇਟ ਫਾਰਮ ਉੱਤੇ ਦੇਖ ਪਾਉਣਗੇ। 21  ਫਰਵਰੀ, 2022 ਨੂੰ ਪੰਜਾਬੀ ਵੈੱਬ-ਸੀਰੀਜ਼ ਚੌਸਰ – ਦਿ ਪਾਵਰ ਗੇਮਜ਼ ਮੁਫ਼ਤ ਦੇਖਣ ਲਈ ਪੀਟੀਸੀ ਪਲੇ ਐਪ ਨੂੰ ਡਾਊਨਲੋਡ ਕਰੋ ਅਤੇ ਸਬਸਕ੍ਰਾਈਬ ਕਰੋ। ਪੀਟੀਸੀ ਪਲੇਅ ਐਮਾਜ਼ਾਨ ਫਾਇਰਟੀਵੀ ਸਟਿਕ 'ਤੇ ਵੀ ਉਪਲਬਧ ਹੈ ਅਤੇ ਤੁਹਾਡੇ ਟੀਵੀ 'ਤੇ ਕ੍ਰੋਮਕਾਸਟ ਹੋ ਸਕਦੀ ਹੈ। ਗੌਰਵ ਰਾਣਾ ਵੱਲੋਂ ਡਾਇਰੈਕਟ ਕੀਤੀ ਇਹ ਵੈੱਬ ਸੀਰੀਜ਼ ਦਰਸ਼ਕਾਂ ਨੂੰ ਮਨੋਰੰਜਨ ਦਾ ਨਵਾਂ ਡੌਜ਼ ਦੇਵੇਗੀ। ਪੰਜਾਬੀ ਵਿਸ਼ੇ ‘ਚ ਬਣੀ ਚੌਸਰ ਦੀ ਕਹਾਣੀ ਬਹੁਤ ਹੀ ਦਿਲਚਸਪ ਹੋਵੇਗੀ, ਜੋ ਕਿ ਦਰਸ਼ਕਾਂ ਨੂੰ ਇੱਕ ਵੱਖਰਾ ਅਨੁਭਵ ਦੇਵੇਗੀ। ਇਸ ਸੀਰੀਜ਼ ‘ਚ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਕਲਾਕਾਰ ਜਿਵੇਂ ਮਹਾਬੀਰ ਭੁੱਲਰ, ਅਸ਼ੀਸ਼ ਦੁੱਗਲ, ਮਹਿਕਦੀਪ ਸਿੰਘ ਰੰਧਾਵਾ, ਨਰਜੀਤ ਸਿੰਘ ਤੇ ਕਈ ਹੋਰ ਨਾਮੀ ਚਿਹਰੇ ਵੀ ਨਜ਼ਰ ਆਉਣਗੇ।

 

 

View this post on Instagram

 

A post shared by PTC Punjabi (@ptcpunjabi)

You may also like