Trending:
ਮਸ਼ਹੂਰ ਪੰਜਾਬੀ ਕਾਮੇਡੀਅਨ ਗੁਰਚੇਤ ਚਿੱਤਰਕਾਰ ਸੜਕ ਹਾਦਸੇ ਵਿਚ ਹੋਏ ਜ਼ਖਮੀ, ਵਾਲ-ਵਾਲ ਬਚੀ ਜਾਨ
ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਗੁਰਚੇਤ ਚਿੱਤਰਕਾਰ Gurchet Chitarkar ਨਾਲ ਹਾਲ ਹੀ 'ਚ ਇਕ ਭਿਆਨਕ ਸੜਕ ਹਾਦਸਾ ਹੋਇਆ। ਇਹ ਹਾਦਸਾ ਦਿੱਲੀ ਦੇ ਨੇੜੇ ਹੋਇਆ। ਇਸ ਗੱਲ ਦੀ ਜਾਣਕਾਰੀ ਗੁਰਚੇਤ ਚਿੱਤਰਕਾਰ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਕੇ ਦਿੱਤੀ। ਉਨ੍ਹਾਂ ਨੇ ਦੱਸਿਆ, ''ਇਕ ਸ਼ੋਅ ਲਈ ਅਸੀਂ ਆਸਟਰੇਲੀਆ ਜਾ ਰਹੇ ਸਨ। ਦਿੱਲੀ ਤੋਂ ਆਸਟਰੇਲੀਆ ਦੀ ਫਲਾਇਟ ਸੀ। ਦਿੱਲੀ ਜਾਂਦੇ ਹੋਏ ਰਸਤੇ 'ਚ ਸਾਡੇ ਡਰਾਈਵਰ ਦੀ ਅੱਖ ਲੱਗ ਗਈ, ਜਿਸ ਕਰਕੇ ਸਾਡੀ ਕਾਰ ਸੜਕ ਤੋਂ ਉਤਰ ਕੇ ਸਿੱਧੀ ਇਕ ਦਰਖਤ ਨਾਲ ਜਾ ਵੱਜੀ।'' ਦਸ ਦੇਈਏ ਕਿ ਇਸ ਹਾਦਸੇ 'ਚ ਗੁਰਚੇਤ ਚਿੱਤਰਕਾਰ ਦੀ ਬਾਹ ਫੈਕਚਰ ਹੋ ਗਈ, ਜਿਸ ਨੂੰ ਪਲਾਸਟਰ ਲੱਗਾ ਹੈ।

ਦੱਸਣਯੋਗ ਹੈ ਕਿ ਗੁਰਚੇਤ ਚਿੱਤਰਕਾਰ Gurchet Chitarkar ਨੇ ਵੀਡੀਓ 'ਚ ਇਹ ਵੀ ਦੱਸਿਆ ਕਿ ਉਹ ਜਿਹੜਾ ਆਸਟਰੇਲੀਆ 'ਚ 12 ਤੇ 13 ਮਈ ਨੂੰ ਸ਼ੋਅ ਕਰਨ ਵਾਲੇ ਸਨ, ਉਹ ਹੁਣ ਇਕ-ਦੋ ਹਫਤਿਆਂ ਲਈ ਅੱਗੇ ਵਧਾ ਦਿੱਤਾ ਗਿਆ ਹੈ। ਅਸੀਂ ਬਹੁਤ ਜਲਦ ਮਿਲਾਂਗੇ ਨਾਟਕ 'ਅਸੀ ਬੋਲਾਂਗੇ ਸੱਚ' ਨਾਲ।
ਦੱਸ ਦੇਈਏ ਕਿ ਗੁਰਚੇਤ ਚਿੱਤਰਕਾਰ Gurchet Chitarkar ਨੇ ਹੁਣ ਤੱਕ 'ਫੌਜੀ ਦੀ ਫੈਮਿਲੀ', 'ਫੈਮਿਲੀ 420', 'ਫੈਮਿਲੀ 421', 'ਫੈਮਿਲੀ 22' ਤੇ 'ਢੀਠ ਜਵਾਈ' (2015) ਵਰਗੀਆਂ ਪੰਜਾਬੀ ਕਾਮੇਡੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ।