
ਫ਼ਿਲਮ ‘ਪੋਸਤੀ’ (Posti) ਦਾ ਟ੍ਰੇਲਰ ਰਿਲੀਜ ਹੋ ਚੁੱਕਿਆ ਹੈ । ਇਸ ਫ਼ਿਲਮ ਦੇ ਟ੍ਰੇਲਰ (Trailer) ‘ਚ ਨਸ਼ੇ ਵਰਗੀ ਕੁਰੀਤੀ ਦੇ ਖਿਲਾਫ ਆਵਾਜ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਨਸ਼ਿਆਂ ਕਾਰਨ ਹੱਸਦੇ ਵੱਸਦੇ ਘਰ ਪਰਿਵਾਰ ਬਰਬਾਦ ਹੋ ਜਾਂਦੇ ਹਨ ।ਇਸ ਫ਼ਿਲਮ 'ਚ ਪੰਜਾਬ 'ਚ ਅਜੋਕੇ ਸਮੇਂ 'ਚ ਚੱਲ ਰਹੀ ਨਸ਼ਿਆਂ ਦੀ ਸਮੱਸਿਆ ਨੂੰ ਉਜਾਗਰ ਕੀਤਾ ਗਿਆ ਹੈ ।

ਹੋਰ ਪੜ੍ਹੋ : ਇਸ ਤਸਵੀਰ ‘ਚ ਨਜ਼ਰ ਆ ਰਿਹਾ ਬੱਚਾ ਹੈ ਬਾਲੀਵੁੱਡ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !
ਇੱਕ ਨਸ਼ੇੜੀ ਕਾਰਨ ਕਿਵੇਂ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਦੇ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਕਿਉਂ ਵਿਦੇਸ਼ਾਂ ਦਾ ਰੁਖ ਕਰਦੀ ਹੈ ਇਹ ਵੀ ਵਿਖਾਇਆ ਗਿਆ ਹੈ । ਇਸ ਫ਼ਿਲਮ ਦੇ ਟ੍ਰੇਲਰ 'ਚ ਪ੍ਰਿੰਸ ਕੰਵਲਜੀਤ ਸਿੰਘ, ਬੱਬਲ ਰਾਏ, ਸੁਰੀਲੀ ਗੌਤਮ ਸਣੇ ਕਈ ਕਲਾਕਾਰ ਨਜ਼ਰ ਆ ਰਹੇ ਹਨ ।

ਇਸ ਫ਼ਿਲਮ ‘ਚ ਨਸ਼ਾਖੋਰੀ ‘ਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਵੱਡੇ ਪਰਦੇ ‘ਤੇ ਪੇਸ਼ ਕੀਤਾ ਜਾਵੇਗਾ । ਫ਼ਿਲਮ ‘ਚ ਬੱਬਲ ਰਾਏ, ਰਘਵੀਰ ਬੋਲੀ, ਜ਼ਰੀਨ ਖ਼ਾਨ, ਸੁਰੀਲੀ ਗੌਤਮ, ਜੱਸ ਢਿੱਲੋ, ਵੱਡਾ ਗਰੇਵਾਲ, ਮਲਕੀਤ ਰੌਣੀ, ਵਰਗੇ ਕਈ ਹੋਰ ਨਾਮੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਫ਼ਿਲਮ ਦਾ ਨਿਰਦੇਸ਼ਨ ਰਾਣਾ ਰਣਬੀਰ ਨੇ ਕੀਤਾ ਹੈ ।

ਇਸ ਤੋਂ ਪਹਿਲਾਂ ਫ਼ਿਲਮ ‘ਅਸੀਸ ਵਰਗੀ ਸ਼ਾਨਦਾਰ ਫ਼ਿਲਮ ਪੰਜਾਬੀ ਸਿਨੇਮਾ ਜਗਤ ਨੂੰ ਦੇ ਚੁੱਕੇ ਨੇ । ਜਿਸ ਲਈ ਉਹਨਾਂ ਨੂੰ ਕਈ ਅਵਾਰਡ ਵੀ ਹਾਸਿਲ ਹੋ ਚੁੱਕੇ ਹਨ । ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ । ਗਿੱਪੀ ਗਰੇਵਾਲ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ਫ਼ਿਲਮਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ।