ਦੋਸਤੀ ਤੇ ਪਿਆਰ ਦੇ ਰਿਸ਼ਤਿਆਂ ਨੂੰ ਬਿਆਨ ਕਰਦਾ ‘ਜੁਗਨੀ ਯਾਰਾਂ ਦੀ’ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

written by Lajwinder kaur | June 16, 2019

ਸਾਗਰ ਐੱਸ. ਸ਼ਰਮਾ ਦੀ ਫ਼ਿਲਮ ‘ਜੁਗਨੀ ਯਾਰਾਂ ਦੀ’ ਦਾ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਗਿਆ ਹੈ। ਜੀ ਹਾਂ ਨੌਜਵਾਨ ਪੀੜ੍ਹੀ ਦੀ ਮਾਨਸਿਕਤਾ ਤੇ ਅਧਾਰਿਤ ਬਣੀ ਇਹ ਫ਼ਿਲਮ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਵਾਲੀ ਹੈ। ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਪ੍ਰੀਤ ਬਾਠ, ਦੀਪ ਜੋਸ਼ੀ ਤੇ ਫੀਮੇਲ ਅਦਾਕਾਰਾਂ ‘ਚ ਸਿੱਧੀ ਅਹੂਜਾ ਤੇ ਮਹਿਮਾ ਹੋਰਾ ਨਜ਼ਰ ਆਉਣਗੇ। ਹੋਰ ਵੇਖੋ:ਦਿਲਾਂ ਦੇ ਵੱਖ ਹੋਣ ਦੇ ਦਰਦ ਨੂੰ ਪੇਸ਼ ਕਰ ਰਿਹਾ ਹੈ ਫ਼ਿਲਮ ‘ਲਾਈਏ ਜੇ ਯਾਰੀਆਂ’ ਦਾ ਨਵਾਂ ਗੀਤ ਜੇ ਗੱਲ ਕਰੀਏ ਟਰੇਲਰ ਦੀ ਤਾਂ ਉਸ 'ਚ ਐਕਸ਼ਨ, ਕਮੇਡੀ ਤੇ ਰੋਮਾਂਸ ਦੇ ਰੰਗ ਦੇਖਣ ਨੂੰ ਮਿਲ ਰਹੇ ਹਨ। ਇਸ ਫ਼ਿਲਮ ਦੀ ਕਹਾਣੀ ਕਾਲਜ ਲਾਈਫ਼ ਦੇ ਆਲੇ-ਦੁਆਲੇ ਘੁੰਮਦੀ ਹੈ। ਕਾਲਜ ‘ਚ ਪੜ੍ਹਦੇ ਨੌਜਵਾਨਾਂ ਦੀ ਸੋਚ ਨੂੰ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਬਿਆਨ ਕੀਤਾ ਗਿਆ ਹੈ। ਵੀਡੀਓ ‘ਚ ਦੇਖ ਸਕਦੇ ਹੋ ਪਿਆਰ, ਦੋਸਤੀ ਤੇ ਬਲੀਦਾਨ ਦੀ ਕਹਾਣੀ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਦਰਸ਼ਕਾਂ ਦੇ ਰੁਬਰੂ ਕੀਤਾ ਹੈ। ਫ਼ਿਲਮ ਦੇ ਟਰੇਲਰ ਨੂੰ ਯੈਲੋ ਮਿਊਜ਼ਿਕ ਦੇ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਟਰੇਲਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ‘ਚ ਕਈ ਹੋਰ ਕਲਾਕਾਰ ਜਿਵੇਂ ਰੁਪਿੰਦਰ ਰੂਪੀ, ਕੁਮਾਰ ਅਜੇ, ਜਤੀਨ ਸ਼ਰਮਾ, ਮਨਜੀਤ ਸਿੰਘ ਆਦਿ ਹੋਰ ਚਿਹਰੇ ਵੀ ਨਜ਼ਰ ਆਉਣਗੇ। ਇਸ ਫ਼ਿਲਮ  ਦੀ ਕਹਾਣੀ ਕੁਮਾਰ ਅਜੇ ਨੇ ਲਿਖੀ ਹੈ। ਫ਼ਿਲਮ ਜੁਗਨੀ ਯਾਰਾਂ ਦੀ 5 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।    

 

0 Comments
0

You may also like