ਕੈਲੀਫੋਰਨੀਆ ‘ਚ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦੇਣ ਵੇਲੇ ਪੰਜਾਬੀ ਰੈਪਰ ਬੋਹੇਮੀਆ ਦੇ ਨਹੀਂ ਰੁਕ ਰਹੇ ਸੀ ਹੰਝੂ, ਦੇਖੋ ਵੀਡੀਓ

written by Lajwinder kaur | June 09, 2022

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਜੋ ਭਾਵੇਂ ਇਸ ਸੰਸਾਰ ਤੋਂ ਚੱਲੇ ਗਏ ਨੇ। ਪਰ ਉਨ੍ਹਾਂ ਨੂੰ ਯਾਦ ਕਰ-ਕਰ ਪ੍ਰਸ਼ੰਸਕਾਂ ਤੇ ਕਲਾਕਾਰਾਂ ਦੇ ਅੱਥਰੂ ਨਹੀਂ ਰੁਕ ਰਹੇ ਹਨ। ਬੀਤੇ ਦਿਨੀਂ ਪੰਜਾਬ ‘ਚ ਮਾਨਸਾ ਵਿਖੇ ਸਿੱਧੂ ਮੂਸੇਵਾਲੇ ਦੀ ਅੰਤਿਮ ਅਰਦਾਸ ਅਤੇ ਭੋਗ ਪਾਇਆ ਗਿਆ। ਜਿਸ ‘ਚ ਲੱਖਾਂ ਦੀ ਗਿਣਤੀ ‘ਚ ਲੋਕ ਪਹੁੰਚੇ ਸਨ। ਅਜੇ ਵੀ ਵੱਖ-ਵੱਖ ਦੇਸ਼ਾਂ ‘ਚ ਵੀ ਸਿੱਧੂ ਮੂਸੇਵਾਲਾ ਨੂੰ ਇਕੱਠੇ ਹੋ ਸ਼ਰਧਾਂਜਲੀ ਦਿੱਤੀਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ ਉੱਤੇ ਪੰਜਾਬੀ ਰੈਪਰ ਬੋਹੇਮੀਆ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਰੋਂਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ‘ਸਿੱਧੂ ਮੂਸੇਵਾਲਾ ਦਾ ਕਣ-ਕਣ ਮਿਹਨਤ ਨਾਲ ਭਰਿਆ ਸੀ’- ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ

BOHEMIA latest video viral

ਕੈਲੀਫੋਰਨੀਆ ਵਿਚ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਦੌਰਾਨ ਪੰਜਾਬੀ ਰੈਪਰ ਬੋਹੇਮੀਆ ਬਹੁਤ ਭਾਵੁਕ ਹੋ ਗਏ । ਉਨ੍ਹਾਂ ਦੀ ਅੱਖਾਂ ‘ਚ ਅੱਥਰੂ ਰੁਕ ਹੀ ਨਹੀਂ ਰਹੇ ਸਨ। ਇਸ ਵੀਡੀਓ ਨੂੰ BritAsia TV  ਨੇ ਸਾਂਝਾ ਕੀਤਾ ਹੈ।

ਰੈਪਰ ਬੋਹੇਮੀਆ ਨੇ ਕਿਹਾ ਕਿ- "ਇਸ ਵੇਲੇ ਮੇਰੇ ਕੋਲ ਕੁਝ ਹੈ ਹੀ ਨਹੀਂ ਕਿ ਮੈਂ ਕੁਝ ਕਹਿ ਸਕਾਂ...ਮੈਂ ਬੱਸ ਇਹ ਹੀ ਕਹਿਗਾਂ ਕਿ ਧੰਨਵਾਦ ਸਾਰਿਆਂ ਦਾ ਆਉਣ ਲਈ ਸਭ ਨੂੰ ਮੇਰੇ ਵੱਲੋਂ ਬਹੁਤ ਪਿਆਰ’। ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਬੋਹੇਮੀਆ ਦੇ ਹੰਝੂ ਛੰਮ-ਛੰਮ ਡਿੱਗ ਰਹੇ ਹਨ। ਦੱਸ ਦਈਏ ਜਦੋਂ ਰੈਪਰ ਬੋਹੇਮੀਆ ਨੂੰ ਸਿੱਧੂ ਦੀ ਮੌਤ ਦਾ ਪਤਾ ਚੱਲਿਆ ਸੀ ਤਾਂ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਵਜੋਂ ‘ਸਾਰੇ ਸ਼ੂਟ ਅਤੇ ਕੰਸਰਟ’ ਰੱਦ ਕਰ ਦਿੱਤੇ ਸੀ।

Bohemia

ਦੱਸ ਦਈਏ ਸਿੱਧੂ ਮਸੂਵਾਲਾ ਅਤੇ ਬੋਹੇਮੀਆ ਇਕੱਠੇ ਸੈਮ ਬੀਫ ਤੇ These Days ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਸੀ। ਇਨ੍ਹਾਂ ਦੋਵਾਂ ਗੀਤਾਂ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ।

Image Source: Instagram

ਦੱਸ ਦਈਏ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਆਪਣੇ ਪੌਪ-ਬੀਟ ਮਿਊਜ਼ਿਕ ਨਾਲ ਇੱਕ ਵੱਖਰੇ ਪੱਧਰ ‘ਤੇ ਲੈ ਕੇ ਜਾਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦਰਦਨਾਕ ਘਟਨਾ ਤੋਂ ਬਾਅਦ, ਪ੍ਰਸ਼ੰਸਕਾਂ ਅਤੇ ਮਨੋਰੰਜਨ ਉਦਯੋਗ ਦੇ ਕਲਾਕਾਰ ਹੈਰਾਨ ਰਹਿ ਗਏ, ਚਾਰੇ-ਪਾਸੇ ਸੋਗ ਦੀ ਲਹਿਰ ਫੈਲ ਗਈ ਸੀ।

 

 

View this post on Instagram

 

A post shared by BritAsia TV (@britasiatv)

You may also like