ਰਾਹਤ ਫਤਿਹ ਅਲੀ ਖਾਨ ਤੇ ਨੇਹਾ ਕੱਕੜ ਦੀ ਜੁਗਲਬੰਦੀ ਨਜ਼ਰ ਆਈ ‘ਦੋ ਦੂਣੀ ਪੰਜ’

Reported by: PTC Punjabi Desk | Edited by: Lajwinder kaur  |  January 07th 2019 11:50 AM |  Updated: January 07th 2019 12:30 PM

ਰਾਹਤ ਫਤਿਹ ਅਲੀ ਖਾਨ ਤੇ ਨੇਹਾ ਕੱਕੜ ਦੀ ਜੁਗਲਬੰਦੀ ਨਜ਼ਰ ਆਈ ‘ਦੋ ਦੂਣੀ ਪੰਜ’

ਪੰਜਾਬ ਦੇ ਬੰਬ ਗਾਇਕ ਤੇ ਹੀਰੋ ਅੰਮ੍ਰਿਤ ਮਾਨ ਜੋ ਕਿ ਰੈਪ ਸਟਾਰ ਬਾਦਸ਼ਾਹ ਦੀ ਪ੍ਰੋਡਿਊਸ ਫਿਲਮ ‘ਦੋ ਦੂਣੀ ਪੰਜ’ ‘ਚ ਨਜ਼ਰ ਆਉਣਗੇ। ‘ਦੋ ਦੂਣੀ ਪੰਜ’ ‘ਚ ਪੰਜਾਬ ਦੇ ਮੌਜੂਦਾਂ ਹਲਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਫਿਲਮ ‘ਚ ਬੇਰੁਜ਼ਗਾਰੀ ਦੇ ਮੁੱਦੇ ਪ੍ਰਤੀ ਆਵਾਜ਼ ਚੁੱਕੀ ਹੋਈ ਹੈ। ਫਿਲਮ ‘ਚ ਅੰਮ੍ਰਿਤ ਮਾਨ ਨਾਲ ਈਸ਼ਾ ਰਿਖੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।

https://www.instagram.com/p/BsQPfGEgzY2/

ਹੋਰ ਵੇਖੋ: ਇਨ੍ਹਾਂ ਬਿਹਤਰੀਨ ਲੋਕੇਸ਼ਨ ‘ਤੇ ਹੋਵੇਗੀ ਅਰਦਾਸ-2 ਦੀ ਸ਼ੂਟਿੰਗ,ਵੇਖੋ ਵੀਡਿਓ

ਫਿਲਮ ਦੇ ਪਹਿਲਾਂ ਰਿਲੀਜ਼ ਹੋਏ ਗੀਤਾਂ ਨੂੰ ਵੀ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲਿਆ ਹੈ, ਤੇ ਹਾਲ ਹੀ ‘ਚ ਦੋ ਦੂਣੀ ਪੰਜ ਦਾ ਇਕ ਹੋਰ ਨਵਾਂ ਗੀਤ ਫਿਕਰ ਰਿਲੀਜ਼ ਹੋਇਆ ਹੈ। ਇਸ ਗੀਤ ‘ਚ ਪਹਿਲੀ ਵਾਰ ਰਾਹਤ ਫਤਿਹ ਅਲੀ ਖਾਨ ਤੇ ਸੁਰਾਂ ਦੀ ਰਾਣੀ ਨੇਹਾ ਕੱਕੜ ਦੀ ਜੁਗਲਬੰਦੀ ਦੇਖਣ ਨੂੰ ਮਿਲੀ ਹੈ। ਇਸ ਗੀਤ ਨੂੰ ਈਸ਼ਾ ਰਿਖੀ ਤੇ ਅੰਮ੍ਰਿਤ ਮਾਨ ਦੇ ਉੱਤੇ ਫਿਲਮਾਇਆ ਗਿਆ ਹੈ। ਫਿਕਰ ਗੀਤ ਦੇ ਬੋਲ ਵਿੰਦਰ ਨੱਥੂ ਮਾਜਰਾ ਨੇ ਲਿਖੇ ਹਨ ਅਤੇ ਮਿਊਜ਼ਿਕ ਬਾਦਸ਼ਾਹ ਨੇ ਦਿੱਤਾ ਹੈ।

https://www.youtube.com/watch?v=d91_xW4rVtk

ਦੋ ਦੂਣੀ ਪੰਜ 'ਚ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੇਗੀ। ਹਾਲ ਹੀ ‘ਚ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋਇਆ ਸੀ ਜਿਸ ‘ਚ ਰੋਮਾਂਸ, ਕਾਮੇਡੀ ਅਤੇ ਸਮਾਜਿਕ ਸੰਦੇਸ਼ ਦਾ ਪੂਰਾ ਪੈਕੇਜ ਵੇਖਣ ਨੂੰ ਮਿਲਿਆ। ਫਿਲਮ 'ਦੋ ਦੂਣੀ ਪੰਜ' ਨੂੰ ਹੈਰੀ ਭੱਟੀ ਵਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫਿਲਮ ਦੀ ਕਹਾਣੀ, ਸਕ੍ਰੀਨ ਪਲੇਅ ਤੇ ਡਾਇਲਾਗ ਜੀਵਾ ਦੇ ਲਿਖੇ ਹੋਏ ਹਨ। ਇਸ ਫਿਲਮ 'ਚ ਰਾਣਾ ਰਣਬੀਰ, ਕਰਮਜੀਤ ਅਨਮੋਲ, ਸਰਦਾਰ ਸੋਹੀ, ਹਰਬੀ ਸੰਘਾ, ਨਿਰਮਲ ਰਿਸ਼ੀ, ਰੁਪਿੰਦਰ ਰੁਪੀ, ਮਲਕੀਤ ਰੌਣੀ, ਰੁਪਿੰਦਰ ਰੁਪੀ ਵਰਗੇ ਕਲਾਕਾਰ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। 'ਦੋ ਦੂਣੀ ਪੰਜ' 11 ਜਨਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network