ਪੰਜਾਬੀ ਗਾਇਕ ਆਮਿਰ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘Jatt Di Queen’ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  February 28th 2020 10:49 AM  |  Updated: February 28th 2020 10:49 AM

ਪੰਜਾਬੀ ਗਾਇਕ ਆਮਿਰ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘Jatt Di Queen’ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

‘ਅੱਖੀਆਂ ਦਾ  ਸੂਰਮਾ’ ਫੇਮ ਸਿੰਗਰ ਆਮਿਰ ਖ਼ਾਨ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਇਸ ਵਾਰ ਉਹ ‘ਜੱਟ ਦੀ ਕੁਈਨ’ ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆਏ ਨੇ । ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ ।

ਹੋਰ ਵੇਖੋ:ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ‘ਇੱਕੋ ਮਿੱਕੇ’ ਫ਼ਿਲਮ ਦਾ ਗੀਤ ‘ਸ਼ਰਮਿੰਦਾ’ ਸਤਿੰਦਰ ਸਰਤਾਜ ਦੀ ਆਵਾਜ਼ ‘ਚ ਹੋਇਆ ਰਿਲੀਜ਼, ਵੇਖੋ ਵੀਡੀਓ

‘ਜੱਟ ਦੀ ਕੁਈਨ’ ਗੀਤ ਦੇ ਬੋਲ ਰਾਜ ਫ਼ਤਿਹਪੁਰੀਆ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਸੰਨੀ ਵਿਰਕ ਨੇ ਦਿੱਤਾ ਹੈ । ਗੁਰਪ੍ਰੀਤ ਸਿੰਘ ਭੰਗੂ ਨੇ ਗੀਤ ਦਾ ਵੀਡੀਓ ਸ਼ਾਨਦਾਰ ਤਿਆਰ ਕੀਤਾ ਹੈ । ਗਾਣੇ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਆਮਿਰ ਖ਼ਾਨ ਤੇ ਵਿਦੇਸ਼ੀ ਮਾਡਲ ਅਦਾਕਾਰੀ ‘ਚ ਉਨ੍ਹਾਂ ਦਾ ਸਾਥ ਦਿੰਦੀ ਹੋਈ ਨਜ਼ਰ ਆ ਰਹੀ ਹੈ । ਗੀਤ ਨੂੰ ਟੀ ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਜੇ ਗੱਲ ਕਰੀਏ ਆਮਿਰ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਅੱਖੀਆਂ ਦਾ ਸੂਰਮਾ, ਐਂਟੀ, ਚੱਲ ਮਾਹੀਆ ਤੇ ਮਿਡਲ ਕਲਾਸ ਵਰਗੇ ਕਈ ਵਧੀਆ ਗੀਤਾਂ ਦਾ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network