ਪੰਜਾਬੀ ਸਿੰਗਰ ਆਤਿਸ਼ ਦਾ ਵੀ ਹੋਇਆ ਵਿਆਹ, ਜੀ ਖ਼ਾਨ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

written by Lajwinder kaur | January 25, 2022

ਲਓ ਜੀ ਵੈਡਿੰਗ ਸੀਜ਼ਨ ਚੱਲ ਰਿਹਾ ਹੈ, ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸ਼ਹਿਨਾਈਆਂ ਵੱਜ ਰਹੀਆਂ ਹਨ। ਹਾਲ ਹੀ ‘ਚ ਗਾਇਕ ਜੌਰਡਨ ਸੰਧੂ ਦਾ ਵਿਆਹ ਹੋਇਆ ਹੈ। ਇੱਕ ਹੋਰ ਗਾਇਕ ਨੇ ਵੀ ਵਿਆਹ ਕਰਵਾ ਲਿਆ ਹੈ। ਜੀ ਹਾਂ ‘ਤਾਰੇ’ ਸੌਂਗ ਫੇਮ ਸਿੰਗਰ ਆਤਿਸ਼  Aatish ਨੇ ਵੀ ਵਿਆਹ ਕਰਵਾ ਲਿਆ ਹੈ। ਉਨ੍ਹਾਂ ਨੇ ਆਪਣੀ ਨਵੀਂ ਜ਼ਿੰਦਗੀ ਦਾ ਆਗਾਜ਼ ਕਰ ਲਿਆ ਹੈ। (Aatish's wedding)

ਹੋਰ ਪੜ੍ਹੋ : ਪਤੀ ਦੀ ਯਾਦ 'ਚ ਭਾਵੁਕ ਹੋਈ ਸ਼ਰਧਾ ਆਰਿਆ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਆਪਣੇ ਹਨੀਮੂਨ ਦੀਆਂ ਅਣਦੇਖੀਆਂ ਰੋਮਾਂਟਿਕ ਤਸਵੀਰਾਂ 

g khan congratulation aatish

ਆਤਿਸ਼ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦਾ ਵਿਆਹ ਵੀ ਕੁਝ ਦਿਨ ਪਹਿਲਾਂ ਹੀ ਹੋਇਆ ਹੈ। ਇਸ ਵਿਆਹ ਚ ਪੰਜਾਬੀ ਕਲਾਕਾਰ ਸ਼ਾਮਿਲ ਹੋਏ । ਪੰਜਾਬੀ ਗਾਇਕ ਜੀ ਖ਼ਾਨ ਵੀ ਪੋਸਟ ਪਾ ਕੇ ਆਤਿਸ਼ ਨੂੰ ਵਿਆਹ ਦੀਆਂ ਵਧਾਈਆਂ ਦਿੰਦੇ ਹੋਏ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਆਤਿਸ਼ ਲਾੜੇ ਬਣੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ  ਹੀ ਉਨ੍ਹਾਂ ਦੀ ਦੁਲਹਣ ਵੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ਮੁਬਾਰਕ ਮੇਰੇ ਵੀਰੇ ਨੂੰ ਆਤਿਸ਼ @itsaatish ਤੇ ਨਾਲ ਹਾਰਟ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਆਤਿਸ਼ ਨੂੰ ਵਧਾਈਆਂ ਦੇ ਰਹੇ ਹਨ।

aatish marriage pic

ਹੋਰ ਪੜ੍ਹੋ : ਜੌਰਡਨ ਸੰਧੂ ਦੇ ਵੈਡਿੰਗ ਰਿਸ਼ੈਪਸ਼ਨ ਪਾਰਟੀ ਦੀ ਵੀਡੀਓ ਆਈ ਸਾਹਮਣੇ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕੀਤੀ ਸ਼ਿਰਕਤ

ਦੱਸ ਦਈਏ ਆਤਿਸ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਅਜੇ ਤੱਕ ਆਪਣੇ ਵਿਆਹ ਦੀ ਕੋਈ ਵੀ ਪੋਸਟ ਸਾਂਝੀ ਨਹੀਂ ਕੀਤੀ ਹੈ। ਜੇ ਗੱਲ ਕਰੀਏ ਪੰਜਾਬੀ ਗਾਇਕ ਆਤਿਸ਼ ਦੇ ਵਰਕ ਫਰੰਟ ਦੀ ਤਾਂ ਉਹ ਤਾਰੇ, ਜੰਨਤ, ਬਰਾਊਨ ਸ਼ੇਡ, ਦਿਲ ਦੀ ਚੰਗੀ, ਅੱਖ ਦੇ ਇਸ਼ਰੇ, ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਜਾਂਦਾ ਹੈ ।

 

 

View this post on Instagram

 

A post shared by G Khan (@officialgkhan)

 

View this post on Instagram

 

A post shared by Pankaj Bawa (@pankajbawa31)

You may also like