ਪੰਜਾਬੀ ਗਾਇਕ ਅਖਿਲ ਆਪਣੇ ਨਵੇਂ ਗੀਤ 'ਦੀਵਾਨਾ' ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਵੀਡੀਓ ਛਾਇਆ ਸੋਸ਼ਲ ਮੀਡੀਆ ਉੱਤੇ

Written by  Lajwinder kaur   |  July 10th 2020 04:43 PM  |  Updated: July 10th 2020 04:43 PM

ਪੰਜਾਬੀ ਗਾਇਕ ਅਖਿਲ ਆਪਣੇ ਨਵੇਂ ਗੀਤ 'ਦੀਵਾਨਾ' ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਵੀਡੀਓ ਛਾਇਆ ਸੋਸ਼ਲ ਮੀਡੀਆ ਉੱਤੇ

ਇੱਕ ਲੰਬੀ ਉਡੀਕ ਤੋਂ ਬਾਅਦ ਪੰਜਾਬੀ ਗਾਇਕ ਅਖਿਲ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ਉਹ ਦੀਵਾਨਾ (Deewana) ਟਾਈਟਲ ਹੇਠ ਆਪਣਾ ਰੋਮਾਂਟਿਕ-ਸੈਡ ਸੌਂਗ ਲੈ ਕੇ ਆਏ ਨੇ ।

 ਹੋਰ ਵੇਖੋ:ਜਨਮ ਦਿਨ ‘ਤੇ ਮਨਿੰਦਰ ਕੈਲੇ ਨੇ ਪਹਿਲੀ ਵਾਰ ਕੀਤਾ ਦਿਲ ਦਾ ਇਜ਼ਹਾਰ, ਕੌਣ ਹੈ ਉਨ੍ਹਾਂ ਦਾ ਪਿਆਰ..?

ਇਸ ਗੀਤ ਨੂੰ ਅਖਿਲ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਰੂਟਜ਼ ਨੇ ਦਿੱਤਾ ਹੈ । ਗੀਤ ਦਾ ਸ਼ਾਨਦਾਰ ਵੀਡੀਓ ਪਵ ਧਾਰਿਆ ਨੇ ਡਾਇਰੈਕਟ ਕੀਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਖੁਦ ਅਖਿਲ ਤੇ ਫੀਮੇਲ ਮਾਡਲ ਸੰਜਨਾ ਸਿੰਘ । ਗੀਤ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਯੂਟਿਊਬ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । ਅਜੇ ਤੱਕ ਇੱਕ ਮਿਲੀਅਨ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ।

ਜੇ ਗੱਲ ਕਰੀਏ ਅਖਿਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨ । ਇਸ ਤੋਂ ਇਲਾਵਾ ਉਹ ਬਹੁਤ ਜਲਦ ਪੰਜਾਬੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦੇ ਨਾਲ ਅਦਾਕਾਰੀ ‘ਚ ਕਦਮ ਰੱਖਣ ਜਾ ਰਹੇ ਹਨ । ਇਸ ਫ਼ਿਲਮ ‘ਚ ਉਹ ਰੁਬੀਨਾ ਬਾਜਵਾ ਦੇ ਨਾਲ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ਲਈ ਵੀ ਗੀਤ ਗਾ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network