ਦੇਖੋ ਵੀਡੀਓ : ਪਿਆਰ ਦੇ ਰੰਗਾਂ ਨਾਲ ਭਰਿਆ ਗੀਤ ‘DOOJA PYAAR’ ਲੈ ਕੇ ਆਏ ਨੇ ਗਾਇਕ ਅਖਿਲ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | January 15, 2021

ਆਪਣੇ ਰੋਮਾਂਟਿਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਗਾਇਕ ਅਖਿਲ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ ।  ਜੀ ਹਾਂ ਉਹ ਦੂਜਾ ਪਿਆਰ (‘DOOJA PYAAR’) ਟਾਈਟਲ ਹੇਠ ਇੱਕ ਮਿੱਠਾ ਜਿਹਾ ਗੀਤ ਲੈ ਕੇ ਆਏ ਨੇ । akhil dooja pyaar song out ਹੋਰ ਪੜ੍ਹੋ- ਦੇਖੋ ਵੀਡੀਓ : ‘PAGAL NAHI HONA’ ਗੀਤ ਹੋਇਆ ਰਿਲੀਜ਼, ਸੁਨੰਦਾ ਸ਼ਰਮਾ ਤੇ ਸੋਨੂੰ ਸੂਦ ਦੀ ਲਵ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
ਪਿਆਰ ਦੇ ਰੰਗਾਂ ਦੇ ਨਾਲ ਭਰੇ ਗੀਤ ਦੇ ਬੋਲ ਰਾਜ ਫਤੇਹਪੁਰੀਆ ਨੇ ਲਿਖੇ ਨੇ ਤੇ sunny vik ਨੇ ਆਪਣੇ ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾਏ ਹੋਏ ਨੇ । ਗਾਣੇ ਦਾ ਸ਼ਾਨਦਾਰ ਵੀਡੀਓ ਟਰੂ ਮੇਕਰਸ ਵੱਲੋਂ ਤਿਆਰ ਕੀਤਾ ਗਿਆ ਹੈ । akhil pic ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਅਖਿਲ ਤੇ Sanjna Singh । ਇਸ ਗੀਤ ਨੂੰ ਅਖਿਲ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ । ਜਿਸ ਨੂੰ ਪਿਆਰ ਚ ਮਿਲੇ ਦੁੱਖ ਕਰਕੇ ਕਿਸੇ ਹੋਰ ਤੇ ਵੀ ਯਕੀਨ ਨਹੀਂ ਆਉਂਦਾ। ਗਾਣੇ ਨੂੰ ਸੋਨੀ ਮਿਊਜ਼ਿਕ ਇੰਡਿਆ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਸਿੰਗਰ ਅਖਿਲ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਹਿੰਦੀ ਫ਼ਿਲਮਾਂ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ। akhil new song dooja pyaar  

0 Comments
0

You may also like