ਸੋਸ਼ਲ ਮੀਡੀਆ ‘ਤੇ ਛਾਈ ਬੱਬੂ ਮਾਨ ਦੀ ਨਵੀਂ ਸ਼ਾਇਰੀ ‘Chai Wala’, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

written by Lajwinder kaur | February 01, 2021

ਪੰਜਾਬੀ ਗਾਇਕ ਬੱਬੂ ਮਾਨ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਨੇ । ਉਹ ਕਿਸਾਨੀ ਗੀਤਾਂ ਅਤੇ ਕਿਸਾਨੀ ਪੋਸਟਾਂ ਦੇ ਨਾਲ ਲੋਕਾਂ ਦਾ ਉਤਸ਼ਾਹ ਵਧਾ ਰਹੇ ਨੇ । ਇਸ ਵਾਰ ਉਹ ‘Chai Wala’ ਟਾਈਟਲ ਹੇਠ ਸ਼ਾਇਰੀ ਲੈ ਕੇ ਆਏ ਨੇ ।

image of babbu maan inside pic

ਹੋਰ ਪੜ੍ਹੋ : ‘ਸੋ ਆਓ ਪਹਿਲਾਂ ਤੋਂ ਦੁੱਗਣੀ ਗਿਣਤੀ ‘ਚ ਪਹੁੰਚੀਏ ਸਾਰੇ ਬਾਰਡਰਾਂ ‘ਤੇ’ – ਗਾਇਕ ਕੰਵਰ ਗਰੇਵਾਲ ਨੇ ਸਿੰਘੂ ਬਾਰਡਰ ਤੋਂ ਵੀਡੀਓ ਸ਼ੇਅਰ ਕਰਕੇ ਕੀਤੀ ਅਪੀਲ

ਇਸ ‘ਚ ਉਨ੍ਹਾਂ ਪੰਜਾਬੀ ਭਾਸ਼ਾ ਦੀ ਖ਼ੂਬਸੂਰਤੀ ਤੇ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਹੈ ਤੇ ਨਾਲ ਹੀ ਤਾਨਾਸ਼ਾਹੀ ਸਰਕਾਰ ਨੂੰ ਲਾਹਨਤਾਂ ਵੀ ਪਾਈਆਂ ਨੇ।

farmer protest image from delhi

ਇਸ ਨੂੰ ਉਨ੍ਹਾਂ ਆਡੀਓ ਟਰੈਕ ‘ਚ ਰਿਲੀਜ਼ ਕੀਤਾ ਹੈ । ਸ਼ਾਇਰੀ ਦੇ ਬੋਲਾਂ ਤੋਂ ਲੈ ਕੇ ਮਿਊਜ਼ਿਕ ਤੱਕ ਸਭ ਬੱਬੂ ਮਾਨ ਨੇ ਖੁਦ ਤਿਆਰ ਕੀਤਾ ਹੈ । ਇਸ ਨੂੰ ਉਨ੍ਹਾਂ ਨੇ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਹੈ । ਦਰਸ਼ਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਕਰਕੇ ਇਹ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਜੇ ਗੱਲ ਕਰੀਏ ਬੱਬੂ ਮਾਨ ਦੀ ਤਾਂ ਉਹ ਕਿਸਾਨੀ ਅੰਦੋਲਨ ‘ਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ ।

babbu maan

0 Comments
0

You may also like