ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗ ਵੀ ਹਨ ਬੱਬੂ ਮਾਨ ਦੇ ਫੈਨ, ਵੀਡਿਓ 'ਚ ਦੇਖੋ ਮਾਨ ਨੂੰ ਮਿਲਕੇ ਕਿਸ ਤਰ੍ਹਾਂ ਭਾਵੁਕ ਹੋਈ ਬਜ਼ੁਰਗ ਔਰਤ 

Reported by: PTC Punjabi Desk | Edited by: Rupinder Kaler  |  March 26th 2019 01:58 PM |  Updated: March 26th 2019 01:58 PM

ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗ ਵੀ ਹਨ ਬੱਬੂ ਮਾਨ ਦੇ ਫੈਨ, ਵੀਡਿਓ 'ਚ ਦੇਖੋ ਮਾਨ ਨੂੰ ਮਿਲਕੇ ਕਿਸ ਤਰ੍ਹਾਂ ਭਾਵੁਕ ਹੋਈ ਬਜ਼ੁਰਗ ਔਰਤ 

ਗਾਇਕ ਬੱਬੂ ਦੀ ਫੈਨ ਫਾਲੋਵਿੰਗ ਨੂੰ ਹਰ ਕੋਈ ਜਾਣਦਾ ਹੈ । ਇਸ ਦਾ ਅੰਦਾਜ਼ਾ ਉਹਨਾਂ ਦੇ ਸ਼ੋਅ ਵਿੱਚ ਲੱਗਣ ਵਾਲੀ ਭੀੜ ਤੋਂ ਲਗਾਇਆ ਜਾ ਸਕਦਾ ਹੈ । ਬੱਬੂ ਮਾਨ ਆਪਣੇ ਵੱਖਰੇ ਅੰਦਾਜ਼ ਤੇ ਸੁਭਾਅ ਕਰਕੇ ਵੀ ਜਾਣੇ ਜਾਂਦੇ ਹਨ ਇਸੇ ਲਈ ਉਹਨਾਂ ਦੀ ਫੈਨ ਫਾਲੋਵਿੰਗ ਬਹੁਤ ਜ਼ਿਆਦਾ ਹੈ । ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੋਣ ਦੇ ਨਾਲ ਨਾਲ ਉਹ ਬਜੁਰਗਾਂ ਦੇ ਦਿਲਾਂ ਵਿੱਚ ਵੀ ਖ਼ਾਸ ਥਾਂ ਰੱਖਦੇ ਹਨ ।

Babbu maan Babbu maan

ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਬੱਬੂ ਮਾਨ ਦਾ ਇੱਕ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਬਜ਼ੁਰਗ ਔਰਤ ਉਹਨਾਂ ਦੇ ਨਾਲ ਸਟੇਜ ਤੇ ਨਜ਼ਰ ਆ ਰਹੀ ਹੈ । ਇਹ ਔਰਤ ਬੱਬੂ ਮਾਨ ਤੋਂ ਮਾਇਕ ਲੈ ਕੇ ਕਹਿੰਦੀ ਹੈ ਕਿ ਬੱਬੂ ਮਾਨ ਦੀ ਗਾਇਕੀ ਤੋਂ ਉਹ ਬਹੁਤ ਪ੍ਰਭਾਵਿਤ ਹੈ । ਇੱਥੇ ਹੀ ਬਸ ਨਹੀਂ ਇਹ ਬਜ਼ੁਰਗ ਔਰਤ ਕਹਿੰਦੀ ਹੈ ਕਿ ਬੱਬੂ ਮਾਨ ਦਾ ਅੰਦਾਜ਼ ਸਭ ਤੋਂ ਹੱਟ ਕੇ ਹੈ । ਉਹ ਬਹੁਤ ਹੀ ਸਾਦਾ ਤੇ ਸੋਹਣਾ ਹੈ ।

https://www.instagram.com/p/BvdYzKIl4vs/?utm_source=ig_share_sheet&igshid=u39j3z76yvip

ਇਸ ਲਈ ਉਹ ਉਸ ਨੂੰ ਬਹੁਤ ਪਿਆਰ ਕਰਦੀ ਹੈ । ਬੱਬੂ ਮਾਨ ਦੀ ਇਸ  ਵੀਡਿਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਤੇ  ਉਹਨਾਂ ਵਲੋਂ ਇਸ ਨੂੰ ਸ਼ੇਅਰ ਵੀ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network