ਪੰਜਾਬੀ ਜਗਤ ਦੇ ਦਿੱਗਜ ਗਾਇਕ ਦੁਰਗਾ ਰੰਗੀਲਾ ਨੇ ਕੁਝ ਇਸ ਤਰ੍ਹਾਂ ਮਨਾਇਆ ਜਨਮਦਿਨ, ਪਹਿਲੀ ਵਾਰ ਸਾਂਝੀਆਂ ਕੀਤੀਆਂ ਪਰਿਵਾਰ ਦੇ ਨਾਲ ਖ਼ਾਸ ਤਸਵੀਰਾਂ

written by Lajwinder kaur | July 06, 2021

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਦੁਰਗਾ ਰੰਗੀਲਾ ਜਿਹੜੇ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਦੁਰਗਾ ਰੰਗੀਲਾ ਜਿਨ੍ਹਾਂ ਨੇ ਗਾਇਕੀ ਦਾ ਹਰ ਰੰਗ ਗਾਇਆ ਹੈ । ਉਨ੍ਹਾਂ ਦੇ ਗੀਤਾਂ ਵਿੱਚੋਂ ਸੂਫ਼ੀ ਰੰਗ ਦੇ ਨਾਲ-ਨਾਲ ਲੋਕ ਗੀਤ, ਧਾਰਮਿਕ ਅਤੇ ਹਰ ਰੰਗ ਵੇਖਣ ਨੂੰ ਮਿਲਦਾ ਹੈ । ਪਿਤਾ ਸਾਧੂ ਰਾਮ ਦੇ ਘਰ ਜਨਮੇ ਦੁਰਗਾ ਰੰਗੀਲਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਪ੍ਰਾਇਮਰੀ ਸਕੂਲ ‘ਚ ਪੜ੍ਹਾਈ ਦੌਰਾਨ ਉਹ ਆਪਣੇ ਹੁਨਰ ਦਾ ਮੁਜ਼ਾਹਰਾ ਸਕੂਲ ਦੇ ਪ੍ਰੋਗਰਾਮਾਂ ‘ਚ ਕਰਦੇ ਰਹਿੰਦੇ ਸਨ। ਬੀਤੀ ਦਿਨੀਂ ਦੁਰਗਾ ਰੰਗੀਲਾ ਦੇ ਪਰਿਵਾਰ ਨੇ ਉਨ੍ਹਾਂ ਦਾ ਜਨਮਦਿਨ ਬਹੁਤ ਹੀ ਪਿਆਰੇ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕੀਤਾ। ਬਹੁਤ ਹੀ ਘੱਟ ਮੌਕੇ ਹੁੰਦੇ ਨੇ ਜਦੋਂ ਕਲਾਕਾਰ ਆਪਣੀ ਫੈਮਿਲੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਨ।

Punjabi Singer Durga Rangila Celebrates His Birthday Image Source: Instagram

ਹੋਰ ਪੜ੍ਹੋ : ਜੱਸੀ ਗਿੱਲ ਨੇ ਰਵੀਲ ਕੀਤਾ ਫ਼ਿਲਮ ‘ਫੁੱਫੜ ਜੀ’ ‘ਚੋਂ ਆਪਣੇ ਕਿਰਦਾਰ ਦਾ ਨਾਂਅ, ਪੱਗ ਬੰਨ ਕੇ ਸਰਦਾਰੀ ਲੁੱਕ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

ਹੋਰ ਪੜ੍ਹੋ :  ਇਸ ਤਸਵੀਰ ‘ਚ ਛੁਪੇ ਹੋਏ ਨੇ ਕਈ ਨਾਮੀ ਪੰਜਾਬੀ ਗਾਇਕ, ਕੀ ਤੁਸੀਂ ਪਹਿਚਾਣਿਆ ? ਕਮੈਂਟ ਕਰਕੇ ਦੱਸੋ ਨਾਂਅ

durga rangila birthday celebration image Image Source: Instagram

ਗਾਇਕ ਨੇ ਆਪਣੇ ਪਰਿਵਾਰ ਦੇ ਨਾਲ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਜਿਸ ਚ ਉਨ੍ਹਾਂ ਦੀ ਪਤਨੀ ਤੇ ਪੁੱਤਰ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਦੁਰਗਾ ਰੰਗੀਲਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ।

Durga Rangila Latest Sad Song Kahton Aina Yaad Ouni A Released Image Source: Instagram

ਦੁਰਗਾ ਰੰਗੀਲਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਜਿਵੇਂ ਖੁਫ਼ਿਆ ਜਸ਼ਨ, ਇਸ਼ਕ, ਕਾਲ਼ੀ ਗਾਨੀ ਮਿੱਤਰਾਂ ਦੀ, ਜ਼ਿੰਦਗੀ, ਪੁੱਤ ਪਰਦੇਸੀ ਕਈ ਸੁਪਰ ਹਿੱਟ ਗੀਤ ਸ਼ਾਮਿਲ ਹਨ । ਉਨ੍ਹਾਂ ਨੇ ਬਾਲੀਵੁੱਡ  ‘ਚ ਫ਼ਿਲਮ ‘ਸ਼ਹੀਦ ਉਧਮ ਸਿੰਘ’ ‘ਚ ‘ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ’ ਗੀਤ ਗਾਇਆ ਸੀ ।

 

 

View this post on Instagram

 

A post shared by Durga Rangila (@durgarangila)

0 Comments
0

You may also like