ਟਿਕ-ਟਾਕ ਸਟਾਰ ਨੂਰ ਨੇ ਜਿੱਤਿਆ ਗਿੱਪੀ ਗਰੇਵਾਲ ਦਾ ਦਿਲ, ਵੀਡੀਓ ਕੀਤਾ ਸ਼ੇਅਰ

Written by  Lajwinder kaur   |  May 17th 2020 11:03 AM  |  Updated: May 17th 2020 11:06 AM

ਟਿਕ-ਟਾਕ ਸਟਾਰ ਨੂਰ ਨੇ ਜਿੱਤਿਆ ਗਿੱਪੀ ਗਰੇਵਾਲ ਦਾ ਦਿਲ, ਵੀਡੀਓ ਕੀਤਾ ਸ਼ੇਅਰ

ਪੰਜਾਬੀ ਗਾਇਕ ਗਿੱਪੀ ਗਰੇਵਾਲ ਜਿਨ੍ਹਾਂ ਦਾ ਹਾਲ ਹੀ ‘ਚ ਨਵਾਂ ਗੀਤ ‘ਵਿਗੜ ਗਿਆ’ ਦਰਸ਼ਕਾਂ ਦੇ ਸਨਮੁਖ ਹੋਇਆ ਹੈ । ਚੱਕਵੀਂ ਬੀਟ ਵਾਲਾ ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਜਿਸਦੇ ਚੱਲਦੇ ਟਿਕ ਟਾਕ ਸਟਾਰ ਨੂਰ ਦੀ ਟੀਮ ਨੇ ਇਸ ਗੀਤ ਉੱਤੇ ਵੀਡੀਓ ਬਣਾਇਆ ਹੈ ।

 

View this post on Instagram

 

So cute ? #vigadgaya #gippygrewal

A post shared by Gippy Grewal (@gippygrewal) on

ਇਸ ਵੀਡੀਓ ‘ਚ ਨੂਰ, ਵਰਨ ਭਿੰਡਰਾਂ ਤੇ ਸੰਦੀਪ ਤੂਰ ਗਿੱਪੀ ਗਰੇਵਾਲ ਦੇ ਗੀਤ ‘ਵਿਗੜ ਗਿਆ’ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਗਿੱਪੀ ਗਰੇਵਾਲ ਇਸ ਕਿਊਟ ਬੱਚੀ ਦਾ ਵੀਡੀਓ ਸ਼ੇਅਰ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਏ । ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- So cute, ਨਾਲ ਹੀ ਉਨ੍ਹਾਂ ਜੱਫੀ ਵਾਲਾ ਇਮੋਜ਼ੀ ਪੋਸਟ ਕੀਤਾ ਹੈ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਹੁਣ ਤੱਕ ਵੱਡੀ ਗਿਣਤੀ ‘ਚ ਵਿਊਜ਼ ਆ ਚੁੱਕੇ ਨੇ ।

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਲਾਕਡਾਊਨ ਦੇ ਦੌਰਾਨ ਵੀ ਲੋਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ ।  ਉਹ ਨੱਚ ਨੱਚ, ਮਿਸ ਯੂ ਤੇ ਵਿਗੜ ਗਿਆ ਵਰਗੇ ਗੀਤ ਦਰਸ਼ਕਾਂ  ਦੀ ਝੋਲੀ ਪਾ ਚੁੱਕੇ ਨੇ ਤੇ ਇਨ੍ਹਾਂ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network