ਪੰਜਾਬੀ ਸਿੰਗਰ ਗੁਰਦਾਸ ਮਾਨ ਹੋਣਗੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ‘ਚ ਸ਼ਾਮਿਲ, ਗਾਇਕ ਆਪਣੇ ਪਰਿਵਾਰ ਦੇ ਨਾਲ ਰਾਜਸਥਾਨ ਲਈ ਹੋਏ ਰਵਾਨਾ

written by Lajwinder kaur | December 07, 2021

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ (Katrina Kaif Wedding) ਅਤੇ ਵਿੱਕੀ ਕੌਸ਼ਲ vicky kaushal ਦੇ ਵਿਆਹ ਦੀਆਂ ਖਬਰਾਂ ਇਸ ਸਮੇਂ ਬੀ-ਟਾਊਨ ਦੇ ਸਭ ਤੋਂ ਟ੍ਰੈਂਡਿੰਗ ਵਿਸ਼ਿਆਂ 'ਚੋਂ ਇਕ ਮੰਨੀਆਂ ਜਾ ਰਹੀਆਂ ਹਨ। 9 ਦਸੰਬਰ ਨੂੰ ਹੋਣ ਵਾਲੇ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਲਈ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਚੌਥ ਕਾ ਬਰਵਾੜਾ ਵਿੱਚ ਮਹਿਮਾਨਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ । ਦੋਵੇਂ ਪਰਿਵਾਰਾਂ ਦੇ ਮੈਂਬਰ ਪਹਿਲਾਂ ਹੀ ਪਹੁੰਚ ਚੁੱਕੇ ਨੇ। ਦੂਜੇ ਪਾਸੇ ਬਾਲੀਵੁੱਡ ਐਕਟਰਾਂ ਦਾ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ।  ਖਬਰਾਂ ਦੇ ਮੁਤਾਬਿਕ ਦੋਵੇਂ ਹੋਟਲ ਸਿਕਸ ਸੈਂਸ ਫੋਰਟ (Six Senses Fort Barwara) ‘ਚ ਸੱਤ ਫੇਰੇ ਲੈਣਗੇ। ਇਸ ਸਮੇਂ ਕੈਟਰੀਨਾ ਅਤੇ ਵਿੱਕੀ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਨੇ।

ਹੋਰ ਪੜ੍ਹੋ : ਕਰੀਨਾ ਕਪੂਰ ਨੇ ਸ਼ੇਅਰ ਕੀਤਾ ਵੱਡੇ ਬੇਟੇ ਤੈਮੂਰ ਅਲੀ ਖ਼ਾਨ ਦਾ ਵੀਡੀਓ, ਛੋਟੇ ਨਵਾਬ ਦਾ ਇਹ ਅੰਜਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

image of katrina ki shaadi gurdas maan

ਦੱਸ ਦਈਏ ਪੰਜਾਬੀ ਮਿਊਜ਼ਿਕ ਇੰਸਡਸਟਰੀ ਦੇ ਨਾਮੀ ਗਾਇਕ ਗੁਰਦਾਸ ਮਾਨ Gurdas Maan ਇਸ ਵਿਆਹ ‘ਚ ਸ਼ਾਮਿਲ ਹੋਣਗੇ। ਜੀ ਹਾਂ ਮੁੰਬਈ ਏਅਰਪੋਰਟ ਤੋਂ ਇੱਕ ਵੀਡੀਓ ਸ਼ੋਸਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। Viral Bhayani ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੁਰਦਾਸ ਮਾਨ ਦੀ ਏਅਰਪੋਰਟ ਵਾਲਾ ਵੀਡੀਓ ਪੋਸਟ ਕੀਤਾ ਹੈ। ਜਿਸ ‘ਚ ਉਹ ਆਪਣੀ ਪਤਨੀ ਅਤੇ ਨੂੰਹ ਦੇ ਨਾਲ ਨਜ਼ਰ ਆ ਰਹੇ ਨੇ। ਗੁਰਦਾਸ ਮਾਨ ਤੋਂ ਇਲਾਵਾ ਬਾਲੀਵੁੱਡ ਜਗਤ ਦੀਆਂ ਕਈ ਹੋਰ ਨਾਮੀ ਹਸਤੀਆਂ ਇਸ ਵਿਆਹ ‘ਚ ਸ਼ਾਮਿਲ ਹੋਣ ਗਈਆਂ। ਵਿਆਹ ‘ਚ ਸੈਲੀਬ੍ਰੇਟੀਜ਼ ਤੋਂ ਇਲਾਵਾ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਵੀ ਵਿਆਹ ‘ਚ ਪਰਫਾਰਮੈਂਸ ਦਿੰਦੇ ਹੋਏ ਨਜ਼ਰ ਆਉਣਗੇ।

Vicky Kaushal And Katrina Kaif image source- instagram

ਹੋਰ ਪੜ੍ਹੋ : ਧਰਮਿੰਦਰ ਨੇ ਪਹਿਲੀ ਵਾਰ ਆਪਣੇ ਗ੍ਰੈਂਡਸਨ ਸਾਹਿਲ ਨੂੰ ਕੀਤਾ ਦਰਸ਼ਕਾਂ ਦੇ ਰੁਬਰੂ, ਪਿਆਰਾ ਜਿਹਾ ਵੀਡੀਓ ਸ਼ੇਅਰ ਕਰਕੇ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਵੀਡੀਓ

ਦੱਸ ਦਈਏ ਸੋਮਵਾਰ ਨੂੰ ਕੈਟਰੀਨਾ ਦੇ ਪਰਿਵਾਰ ਦੇ 32 ਮੈਂਬਰ ਅਤੇ ਹੋਰ ਮਸ਼ਹੂਰ ਹਸਤੀਆਂ ਜੈਪੁਰ ਪਹੁੰਚ ਚੁੱਕੀਆਂ ਹਨ। ਇਸ ਸ਼ਾਨਦਾਰ ਵਿਆਹ ਲਈ ਸ਼ਾਹੀ ਮੰਡਪ ਤਿਆਰ ਕੀਤਾ ਗਿਆ ਹੈ। ਮੰਡਪ ਨੂੰ ਰਾਜਵਾੜਾ ਵਾਲੀ ਲੁੱਕ ਦਿੱਤੀ ਗਈ ਹੈ ਅਤੇ ਇਹ ਮੰਡਪ ਪੂਰੀ ਤਰ੍ਹਾਂ ਸ਼ੀਸ਼ੇ 'ਚ ਬੰਦ ਹੋਵੇਗਾ।

 

View this post on Instagram

 

A post shared by Viral Bhayani (@viralbhayani)

thanks -Viral Bhayani

You may also like