ਗੁਰੀ ਨੂੰ ਚਾਹੁਣ ਵਾਲਿਆਂ ਦੀ ਵੱਧੀ ਗਿਣਤੀ, ਇੰਸਟਾਗ੍ਰਾਮ ‘ਤੇ ਫਾਲਵੋਰਸ ਵੱਧ ਕੇ ਹੋਏ ਤਿੰਨ ਮਿਲੀਅਨ

Written by  Lajwinder kaur   |  September 02nd 2020 10:10 AM  |  Updated: September 02nd 2020 10:10 AM

ਗੁਰੀ ਨੂੰ ਚਾਹੁਣ ਵਾਲਿਆਂ ਦੀ ਵੱਧੀ ਗਿਣਤੀ, ਇੰਸਟਾਗ੍ਰਾਮ ‘ਤੇ ਫਾਲਵੋਰਸ ਵੱਧ ਕੇ ਹੋਏ ਤਿੰਨ ਮਿਲੀਅਨ

“ਦੂਰੀਆਂ”, “ਬੇਵਫਾ ਤੂੰ”, “ਯਾਰ ਬੇਲੀ” ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਵਾਹ ਵਾਹੀ ਘੱਟਣ ਵਾਲੇ ਪੰਜਾਬੀ ਗਾਇਕ ਗੁਰੀ ਬਹੁਤ ਖੁਸ਼ ਨੇ । ਇਸ ਖੁਸ਼ੀ ਦਾ ਕਾਰਨ ਹੈ ਇੰਸਟਾਗ੍ਰਾਮ ਉੱਤੇ ਉਨ੍ਹਾਂ ਚਾਹੁਣ ਵਾਲਿਆਂ ਦੀ ਗਿਣਤੀ ਦਾ ਵੱਧਣਾ ।

View this post on Instagram

 

Mill Lo Na ❤️

A post shared by GURI (ਗੁਰੀ) (@officialguri_) on

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਿੰਨ ਮਿਲੀਅਨ ਫਾਲੋਵਰਸ ਹੋਣ ਦੀ ਖੁਸ਼ੀ ‘ਚ ਇੱਕ ਪੋਸਟ ਪਾ ਕੇ ਆਪਣੇ ਫੈਨਜ਼ ਦਾ ਧੰਨਵਾਦ ਕੀਤਾ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ ਕਿ ਸਭ ਦਾ ਬਹੁਤ ਸ਼ੁਕਰੀਆ ਇੰਨਾ ਪਿਆਰ ਤੇ ਸਤਿਕਾਰ ਦੇਣ ਲਈ । ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਫੈਨਜ਼ ਕਮੈਂਟਸ ਕਰਕੇ ਮੁਬਾਰਕਾਂ ਦੇ ਰਹੇ ਨੇ । ਪੰਜਾਬੀ ਗਾਇਕ ਜੱਸ ਮਾਣਕ ਨੇ ਤਾਂ ਕਮੈਂਟ ਕਰਕੇ ਪਾਰਟੀ ਵੀ ਮੰਗ ਲਈ ਹੈ । ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

guri 3 million followers

ਜੇ ਗੱਲ ਕਰੀਏ ਗੁਰੀ ਦੇ ਵਰਕ ਫਰੰਟ ਦੀ ਤਾਂ ਉਹ ਨਿਰਾ ਇਸ਼ਕ, ਯਾਰ ਬੇਲੀ, ਬਿੱਲੀਆਂ ਬਿੱਲੀਆਂ ਅੱਖਾਂ, ਮਿਲ ਲੋ ਨਾ, ਜਿੰਮੀ ਚੂ ਚੂ, ਸੋਹਣਿਆ, ਦੂਰੀਆਂ ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ‘ਸਿਕੰਦਰ-2’ ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਕਦਮ ਰੱਖ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network