ਦੇਖੋ ਹਰਫ਼ ਚੀਮਾ ਦੀ ਪ੍ਰੀਵੈਡਿੰਗ ਵੀਡੀਓ, ਬਹੁਤ ਸ਼ਾਨਦਾਰ ਨਜ਼ਰ ਆ ਰਹੀ ਹੈ ਹਰਫ਼ ਚੀਮਾ ਤੇ ਜੈਸਮੀਨ ਦੀ ਜੋੜੀ

written by Lajwinder kaur | March 07, 2019

ਪ੍ਰੀਵੈਡਿੰਗ ਸ਼ੂਟ ਵਿਆਹ ਦਾ ਇਕ ਅਹਿਮ ਹਿੱਸਾ ਬਣ ਗਿਆ ਹੈ ਜਿਸ ਦੇ ਚੱਲਦੇ ਅੱਜ-ਕੱਲ੍ਹ ਹਰ ਕੋਈ ਆਪਣੇ ਵਿਆਹ ਤੋਂ ਪਹਿਲਾਂ ਪ੍ਰੀਵੈਡਿੰਗ ਸ਼ੂਟ ਜ਼ਰੂਰ ਕਰਵਾਉਂਦਾ ਨੇ ਤੇ ਜਿਸ ਕਰਕੇ ਸਾਡੇ ਪੰਜਾਬੀ ਕਲਾਕਾਰ ਵੀ ਪਿੱਛੇ ਨਹੀਂ ਹਨ। ਕਰਨ ਔਜਲਾ ਤੇ ਪਲਕ ਦੇ ਪ੍ਰੀਵੈਂਡਿੰਗ ਸ਼ੂਟ ਤੋਂ ਬਾਅਦ ਹੁਣ ਹਰਫ਼ ਚੀਮਾ ਤੇ ਜੈਸਮੀਨ ਦੀ ਜੋੜੀ ਦਾ ਪ੍ਰੀਵੈਂਡਿੰਗ ਸ਼ੂਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਜਿਸ ਨੂੰ ਸਰੋਤਿਆਂ ਵੱਲੋ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

View this post on Instagram

 

Pre wedding shoot#harjascheema♥️ Part 1

A post shared by JASMINE HARF CHEEMA (@jasminekahlon37) on

ਹੋਰ ਵੇਖੋ:ਪ੍ਰਿੰਸ ਨਰੂਲਾ ਨੇ ‘ਟੁੰਗ-ਟੁੰਗ’ ‘ਤੇ ਪਾਇਆ ਜੰਮ ਕੇ ਭੰਗੜਾ, ਦੇਖੋ ਵੀਡੀਓ

ਵੀਡੀਓਜ਼ ‘ਚ  ਪੰਜਾਬੀ ਗੀਤਕਾਰ ਤੇ ਗਾਇਕ ਹਰਫ਼ ਚੀਮਾ ਤੇ ਜੈਸਮੀਨ ਕਾਹਲੋਂ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੇ ਹਨ। ਪ੍ਰੀਵੈਡਿੰਗ ਦੀ ਵੀਡੀਓ ਨੂੰ ਹਰਫ਼ ਚੀਮ ਤੇ ਜੈਸਮੀਨ ਪੰਜਾਬੀ ਤੇ ਵੈਸਟਨ ਲੁੱਕ 'ਚ ਨਜ਼ਰ ਆ ਰਹੇ ਹਨ। ਵੀਡੀਓ ‘ਚ ਜੱਸ ਮਾਣਕ ਦੀ ਐਲਬਮ ‘ਏਜ਼ 19’ ਦਾ ਗੀਤ ‘ਵਿਆਹ’ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਹਰਫ਼ ਚੀਮਾ ਤੇ ਜੈਸਮੀਨ ਉੱਤੇ ਫਿਲਮਾਇਆ ਗਿਆ ਹੈ।

View this post on Instagram

 

Pre wedding Part 2♥️#harjascheema video by @cheema.photography dramatic work !!

A post shared by JASMINE HARF CHEEMA (@jasminekahlon37) on

ਦੱਸ ਦਈਏ ਹਰਫ਼ ਚੀਮਾ ਤੇ ਜੈਸਮੀਨ 25 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਜਿਸ ਤੋਂ ਬਾਅਦ ਉਹਨਾਂ ਦੇ ਵਿਆਹ ਤੇ ਰਿਸੈਪਸ਼ਨ ਪਾਰਟੀ ਦੀ ਕਈ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਸਨ। ਹਰਫ਼ ਚੀਮਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਜਿਵੇਂ ਯਾਰੀਆਂ, ਜੁਦਾ, ਗੱਲਬਾਤ, ਯਾਰਾਂ ਦਾ ਯਾਰ, ਹੰਜੂ, ਸੁਫ਼ਨਾ, ਅਹਿਸਾਸ ਆਦਿ।

You may also like