ਗੇੜੀ ‘ਚ ਇੰਦਰ ਚਾਹਲ ਦੀ ਫਸਟ ਲੁੱਕ ਆਈ ਸਾਹਮਣੇ

written by Lajwinder kaur | January 08, 2019

ਪੰਜਾਬੀ ਇੰਡਸਟਰੀ ਦੇ ਕਿਊਟ ਤੇ ਸਵੈਗ ਵਾਲੇ ਗਾਇਕ ਇੰਦਰ ਚਾਹਲ ਜਿਹਨਾਂ ਨੇ ਆਪਣੀ ਗਾਇਕੀ ਦੇ ਨਾਲ ਸਰੋਤਿਆਂ ਨੂੰ ਕੀਲ ਰੱਖਿਆ ਹੈ। ਇੰਦਰ ਚਾਹਲ ਬੈਕ ਟੂ ਬੈਕ ਆਪਣੇ ਗੀਤ ਲੈ ਕੇ ਆ ਰਹੇ ਨੇ, ਹੁਣ ਉਹਨਾਂ ਦੇ ਨਵੇਂ ਗੀਤ ਦੀ ਫਸਟ ਲੁੱਕ ਸਾਹਮਣੇ ਆਈ ਹੈ।

https://www.instagram.com/p/BsVlLIwhwSg/

ਪੰਜਾਬੀ ਗਾਇਕ ਇੰਦਰ ਚਾਹਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ, ਤੇ ਇਸ ਵਾਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਪੋਸਟਰ ਸ਼ੇਅਰ ਕੀਤਾ ਹੈ ਤੇ ਕੈਪਸ਼ਨ ਲਿਖਿਆ ਹੈ ਕਿ, ‘ਗੇੜੀ ਗੀਤ ਦੀ ਪਹਿਲੀ ਲੁੱਕ..ਇਸ ਵਾਰ ਅਰਬਨ’

https://www.instagram.com/p/BsS7KR3h87E/

ਹੋਰ ਵੇਖੋ: ਗਗਨ ਕੋਕਰੀ ਦੀ ਨਵੀਂ ਲੁੱਕ ਨੇ ਕੀਤਾ ਮੁਟਿਆਰਾਂ ਨੂੰ ਕਾਇਲ

ਇਸ ਗੀਤ ਨੂੰ ਇੰਦਰ ਚਾਹਲ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਤੇ ਗੀਤ ਦੇ  ਬੋਲ ਸੱਚੇ ਯਾਰ ਵੱਲੋਂ ਲਿਖੇ ਹਨ। ਗੇੜੀ ਗੀਤ ਦਾ ਮਿਊਜ਼ਿਕ ਰਜਤ ਨਾਗਪਾਲ ਵੱਲੋਂ ਤਿਆਰ ਕੀਤਾ ਗਿਆ ਹੈ। ਇੰਦਰ ਇਸ ਤੋਂ ਪਹਿਲਾਂ ‘ਸਾਨੂੰ ਵੀ ਤੇਰੀ ਲੋੜ ਨਹੀਂ’, ‘ਸੂਟ ਗੁਲਾਬੀ’, ‘ਫਿਕਰ ਨਾ ਕਰੀ’, ‘ਟੁੱਟੀ ਯਾਰੀ’, ‘ਅੜੀਆਂ’ ਤੇ ‘ਸੰਗਦੀ’ ਵਰਗੇ ਚਰਚਿਤ ਗੀਤਾਂ ਨਾਲ ਲੋਕਾਂ ਦੀ ਵਾਹਾਵਾਹੀ ਖੱਟ ਚੁੱਕੇ ਹਨ।

 

You may also like