ਪੰਜਾਬੀ ਗਾਇਕ ਜੱਗੀ ਖਰੌੜ ਨੇ ਆਪਣੇ ਮਰਹੂਮ ਦੋਸਤ ਸਤਨਾਮ ਖੱਟੜਾ ਲਈ ਪਾਈ ਭਾਵੁਕ ਪੋਸਟ, ਆਪਣੀ ਜੈਕਟ 'ਤੇ ਛਪਾਈ ਸਤਨਾਮ ਦੀ ਤਸਵੀਰ, ਦੇਖੋ ਵੀਡੀਓ

Written by  Lajwinder kaur   |  July 28th 2021 05:17 PM  |  Updated: July 28th 2021 05:17 PM

ਪੰਜਾਬੀ ਗਾਇਕ ਜੱਗੀ ਖਰੌੜ ਨੇ ਆਪਣੇ ਮਰਹੂਮ ਦੋਸਤ ਸਤਨਾਮ ਖੱਟੜਾ ਲਈ ਪਾਈ ਭਾਵੁਕ ਪੋਸਟ, ਆਪਣੀ ਜੈਕਟ 'ਤੇ ਛਪਾਈ ਸਤਨਾਮ ਦੀ ਤਸਵੀਰ, ਦੇਖੋ ਵੀਡੀਓ

ਪੰਜਾਬੀ ਗਾਇਕ ਤੇ ਐਕਟਰ ਜੱਗੀ ਖਰੌੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਨੇ। ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਆਪਣੇ ਭਰਾ ਵਰਗੇ ਯਾਰ ਸਤਨਾਮ ਖੱਟੜਾ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ।

actor jaggi kharoud image image source-instagram

ਹੋਰ ਪੜ੍ਹੋ : ਅੱਜ ਰਾਤ ਦੇਖੋ ਕਾਮੇਡੀ ਸ਼ੋਅ ‘Stand Up Te Paao Khapp’ ਦਾ ਹਾਸਿਆਂ ਦੇ ਨਾਲ ਭਰਿਆ ਨਵਾਂ ਐਪੀਸੋਡ

ਹੋਰ ਪੜ੍ਹੋ : ਏ.ਐੱਸ. ਕੰਗ ਦੀਆਂ ਬੋਲੀਆਂ ‘ਤੇ ਸ਼ਿੰਦਾ ਨੇ ਪਾਇਆ ਗਿੱਧਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਗਿੱਪੀ ਗਰੇਵਾਲ ਦਾ ਆਪਣੇ ਪੁੱਤਰਾਂ ਦੇ ਨਾਲ ਬਣਾਇਆ ਇਹ ਮਜ਼ੇਦਾਰ ਵੀਡੀਓ

 

inside image of jaggi image source-instagram

ਇਸ ਵੀਡੀਓ ‘ਚ ਉਹ ਆਪਣੀ ਜੈਕਟ ਸ਼ੋਅ ਕਰਦੇ ਹੋਏ ਨਜ਼ਰ ਆ ਜਿਸ ਉੱਤੇ ਉਨ੍ਹਾਂ ਨੇ ਆਪਣੇ ਮਰਹੂਮ ਦੋਸਤ ਸਤਨਾਮ ਖੱਟੜਾ ਦੀ ਤਸਵੀਰ ਛਪਾਈ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਚ ਉਨ੍ਹਾਂ ਨੇ ਲਿਖਿਆ ਹੈ- ਮੇਰਾ ਯਾਰ ਮੇਰਾ ਰੱਬ ❤️ Please come back VEER #SATNAM MISSYOU ???’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਸਤਨਾਮ ਖੱਟੜਾ ਨੂੰ ਯਾਦ ਕਰ ਰਹੇ ਨੇ।

Jaggi Kharoud Post emotional Note on late friend satnam khattra's birthday image source-instagram

ਦੱਸ ਦਈਏ ਪਿਛਲੇ ਸਾਲ ਸਤਨਾਮ ਖੱਟੜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸੀ। ਉਨ੍ਹਾਂ ਦੀ ਇਸ ਤਰ੍ਹਾਂ ਅਚਾਨਕ ਹੋਈ ਮੌਤ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਸੀ। ਜੱਗੀ ਖਰੌੜ ਨੂੰ ਤਾਂ ਸਤਨਾਮ ਦੀ ਮੌਤ ਦਾ ਬਹੁਤ ਵੱਡਾ ਧੱਕਾ ਲੱਗਿਆ ਹੈ। ਐਕਟਰ ਤੇ ਗਾਇਕ ਜੱਗੀ ਖਰੌੜ ਨੇ ਆਪਣੇ ਮਰਹੂਮ ਦੋਸਤ ਸਤਨਾਮ ਖੱਟੜਾ ਦੇ ਨਾਂਅ ਦਾ ਟੈਟੂ ਵੀ ਗੁੰਦਵਾਇਆ ਹੋਇਆ ਹੈ। ਸਤਨਾਮ ਖੱਟੜਾ ਨੇ ਮਸ਼ਹੂਰ ਬਾਡੀ ਬਿਲਡਰ, ਮਾਡਲ ਤੇ ਫਿਟਨੈੱਸ ਟ੍ਰੈਨਰ ਦੇ ਤੌਰ ‘ਤੇ ਆਪਣਾ ਨਾਂਅ ਬਣਾਇਆ ਸੀ । ਜੱਗੀ ਖਰੌੜ ਨੇ ਆਪਣੇ ਦੋਸਤ ਦੀ ਯਾਦ ਚ ਆਪਣੀ ਬਾਂਹ ਉੱਤੇ ਸਤਨਾਮ ਖੱਟੜਾ ਦੀ ਤਸਵੀਰ ਟੈਟੂ ਕਰਵਾਈ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network