ਪੰਜਾਬੀ ਗਾਇਕਾ ਜੈਨੀ ਜੌਹਲ ਜਲਦ ਲੈ ਕੇ ਆ ਰਹੀ ਨਵਾਂ ਗੀਤ ‘ਤੂਫ਼ਾਨ’, ਜਾਣੋ ਕਿਸ ਦਿਨ ਹੋਵੇਗਾ ਰਿਲੀਜ਼

written by Shaminder | October 14, 2022 06:16pm

ਪੰਜਾਬੀ ਗਾਇਕਾ ਜੈਨੀ ਜੌਹਲ ਜਲਦ ਲੈ ਕੇ ਆ ਰਹੀ ਨਵਾਂ ਗੀਤ ‘ਤੂਫ਼ਾਨ’, ਜਾਣੋ ਕਿਸ ਦਿਨ ਹੋਵੇਗਾ ਰਿਲੀਜ਼
ਪੰਜਾਬੀ ਗਾਇਕਾ ਜੈਨੀ ਜੌਹਲ ਜਲਦ ਹੀ ਆਪਣੇ ਨਵੇਂ ਗੀਤ ‘ਤੂਫ਼ਾਨ’ (Toofan) ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੀ ਹੈ । ‘ਤੂਫ਼ਾਨ’ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਦੇ ਬੋਲ ਖੁਦ ਜੈਨੀ ਜੌਹਲ (Jenny Johal) ਨੇ ਲਿਖੇ ਹਨ ਅਤੇ ਸੰਗੀਤਬੱਧ ਵੀ ਉਹ ਖੁਦ ਹੀ ਕਰਨਗੇ । ਗੀਤ ਨੂੰ ਮਿਊਜ਼ਿਕ ਪ੍ਰਿੰਸ ਸੱਗੂ ਨੇ ਹੀ ਦਿੱਤਾ ਹੈ । ਇਸ ਗੀਤ ਨੂੰ ਲਾਊਡ ਵੇਵਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।

Jenny-Johal Image Source : Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ 21 ਅਕਤੂਬਰ ਨੂੰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਭੰਭੜਭੂੰ’

ਇਸ ਗੀਤ ‘ਚ ਇਸ ਵਾਰ ਨਵਾਂ ਕੀ ਹੋਵੇਗਾ । ਇਹ ਵੇਖਣ ਵਾਲੀ ਗੱਲ ਹੋਵੇਗੀ । ਕਿਉਂਕਿ ਇਸ ਤੋਂ ਪਹਿਲਾਂ ਗਾਇਕਾ ਨੇ ‘ਲੈਟਰ ਟੂ ਸੀਐੱਮ’ ਗੀਤ ਗਾਇਆ ਸੀ । ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਗਾਏ ਇਸ ਗੀਤ ਨੂੰ ਯੂ-ਟਿਊਬ ‘ਤੇ ਬਲੌਕ ਕਰ ਦਿੱਤਾ ਗਿਆ ਸੀ ।

jenny johal ,, image From instagram

ਹੋਰ ਪੜ੍ਹੋ : ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਅਪ੍ਰੈਲ ‘ਚ ਕਰਵਾਉਣਗੇ ਵਿਆਹ ! ਦਿੱਲੀ ‘ਚ ਹੋਵੇਗਾ ਵਿਆਹ

ਜਿਸ ਤੋਂ ਬਾਅਦ ਜੈਨੀ ਜੌਹਲ ਤੂਫ਼ਾਨ ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੀ ਹੈ । ਗੀਤ ਦੇ ਟਾਈਟਲ ਤੋਂ ਤਾਂ ਇਹੀ ਲੱਗਦਾ ਹੈ ਕਿ ਗਾਇਕਾ ਆਪਣੇ ਗੀਤ ‘ਲੈਟਰ ਟੂ ਸੀਐੱਮ’ ਤੋਂ ਬਾਅਦ ਹੋਏ ਵਿਵਾਦ ਨੂੰ ਲੈ ਕੇ ਇਸ ਗੀਤ ‘ਚ ਜਵਾਬ ਦੇਣ ਦੇ ਮੂਡ ‘ਚ ਹੈ । ਪਰ ਇਹ ਸਪੱਸ਼ਟ ਉਦੋਂ ਹੀ ਹੋਵੇਗਾ, ਜਿਸ ਦਿਨ ਇਹ ਗੀਤ ਰਿਲੀਜ਼ ਹੋਵੇਗਾ।

sidhu Moose wala and jenny johal-min

ਹਾਲਾਂਕਿ ਜੈਨੀ ਜੌਹਲ ਨੇ ਇਸ ਗੀਤ ਦੇ ਰਿਲੀਜ਼ ਡੇਟ ਬਾਰੇ ਖੁਲਾਸਾ ਨਹੀਂ ਕੀਤਾ ਹੈ ਕਿ ਇਹ ਕਿਸ ਦਿਨ ਰਿਲੀਜ਼ ਹੋਵੇਗਾ । ਪਰ ਇਸ ਗੀਤ ਨੂੰ ਲੈ ਕੇ ਜਿੱਥੇ ਗਾਇਕਾ ਐਕਸਾਈਟਿਡ ਹੈ, ਉੱਥੇ ਹੀ ਪ੍ਰਸ਼ੰਸਕ ਵੀ ਬਹੁਤ ਉਤਸ਼ਾਹਿਤ ਹਨ ।

 

View this post on Instagram

 

A post shared by Jenny Johall (@jennyjohalmusic)

You may also like