ਪੰਜਾਬੀ ਗਾਇਕ ਕਾਕਾ ਰੂਸ ਜਾ ਕੇ ਹੋਏ ਬੀਮਾਰ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

written by Pushp Raj | December 23, 2022 09:55am

Singer Kaka Health: ਮਸ਼ਹੂਰ ਪੰਜਾਬੀ ਗਾਇਕ ਕਾਕਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਰੂਸ ਵਿਖੇ ਟੂਰ ਲਈ ਗਏ ਹਨ, ਇਸ ਦੌਰਾਨ ਗਾਇਕ ਕਾਕਾ ਨੂੰ ਲੈ ਕੇ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ, ਜੋ ਕਿ ਉਨ੍ਹਾਂ ਦੇ ਫੈਨਜ਼ ਨੂੰ ਪਰੇਸ਼ਾਨ ਕਰ ਸਕਦੀ ਹੈ।

image Source : Instagram

ਦਰਅਸਲ ਗਾਇਕ ਕਾਕਾ ਇਨ੍ਹੀਂ ਦਿਨੀਂ ਰੂਸ ਵਿੱਚ ਹਨ। ਰੂਸ ਵਿੱਚ ਕਾਕਾ ਦੀ ਸਿਹਤ ਖ਼ਰਾਬ ਹੋ ਗਈ ਹੈ। ਗਾਇਕ ਨੇ ਗਲਾ ਖ਼ਰਾਬ ਹੋਣ ਦੀ ਸ਼ਿਕਾਇਤ ਕੀਤੀ ਹੈ। ਇਸ ਬਾਰੇ ਗਾਇਕ ਨੇ ਖ਼ੁਦ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ।

ਗਾਇਕ ਕਾਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਪੋਸਟ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ, ਕਿ ਨਲਕੇ ਦਾ ਪਾਣੀ ਪੀਕੇ ਉਨ੍ਹਾਂ ਦਾ ਗਲਾ ਖ਼ਰਾਬ ਹੋ ਗਿਆ। "

image Source : Instagram

ਦੱਸ ਦਈਏ ਕਿ ਰਸ਼ੀਆ ਵਿੱਚ ਆਮ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਠੰਢ ਪੈਂਦੀ ਹੈ। ਇਸ ਦੇ ਚੱਲਦੇ ਗਾਇਕ ਕਾਕਾ ਵੀ ਠੰਢ ਦੀ ਲਪੇਟ ‘ਚ ਆ ਗਏ ਹਨ।

ਗਾਇਕ ਕਾਕਾ ਹਾਲ ਹੀ ‘ਚ ਕੈਨੇਡਾ ਵਿਖੇ ਲਾਈਵ ਸ਼ੋਅ ਕਰਕੇ ਆਏ ਸਨ। ਹੁਣ ਉਹ ਰੂਸ ਵਿੱਚ ਹਨ। ਰੂਸ ਵਿੱਚ ਕਾਕਾ ਕਿਸੇ ਪ੍ਰੋਜੈਕਟ ਨੂੰ ਲੈ ਕੇ ਗਏ ਹਨ ਜਾਂ ਫਿਰ ਹੋਰ ਕੋਈ ਕਾਰਨ ਹੈ, ਇਸ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਹੋ ਸਕਿਆ। ਇਸ ਬਾਰੇ ਅਜੇ ਤੱਕ ਗਾਇਕ ਤੇ ਉਨ੍ਹਾਂ ਦੀ ਟੀਮ ਵੱਲੋਂ ਵੀ ਕਿਸੇ ਤਰ੍ਹਾਂ ਦਾ ਕੋਈ ਖੁਲਾਸਾ ਨਹੀਂ ਹੋ ਸਕਿਆ ਹੈ।

image Source : Instagram

ਹੋਰ ਪੜ੍ਹੋ: ਅਜੇ ਦੇਵਗਨ ਸਟਾਰਰ ਫ਼ਿਲਮ' ਭੋਲਾ' ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਨਜ਼ਰ ਆਇਆ ਅਦਾਕਾਰ ਦਾ ਵੱਖਰਾ ਅੰਦਾਜ਼

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਕਾ ਉਨ੍ਹਾਂ ਕਲਾਕਾਰਾਂ ਚੋਂ ਇੱਕ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਵੱਖਰੀ ਪਛਾਣ ਬਣਾਈ ਹੈ। ਕਾਕਾ ਦੀ ਗਾਇਕੀ ਦਾ ਸਫ਼ਰ ਸਾਲ 2019 ਵਿੱਚ ਸ਼ੁਰੂ ਹੋਇਆ ਸੀ। ਥੋੜੇ ਹੀ ਸਮੇਂ ਵਿੱਚ ਆਪਣੇ ਲਿਖੇ ਅਤੇ ਗਾਏ ਗੀਤਾਂ ਨਾਲ ਕਾਕਾ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੱਖਰੀ ਪਛਾਣ ਮਿਲੀ। ਕਾਕਾ ਨੇ ਪੰਜਾਬੀ ਇੰਡਸਟਰੀ ਨੂੰ ਲਿਬਾਸ, ਟੈਂਪਰੇਰੀ ਪਿਆਰ, ਤੀਜੀ ਸੀਟ, ਕਹਿ ਲੈਣ ਦੇ ਵਰਗੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ।

 

View this post on Instagram

 

A post shared by Kaka (@kaka._.ji)

You may also like