ਅਜੇ ਦੇਵਗਨ ਸਟਾਰਰ ਫ਼ਿਲਮ' ਭੋਲਾ' ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਨਜ਼ਰ ਆਇਆ ਅਦਾਕਾਰ ਦਾ ਵੱਖਰਾ ਅੰਦਾਜ਼

written by Pushp Raj | December 20, 2022 05:26pm

'Bholaa' motion poster: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਫ਼ਿਲਮ ਦ੍ਰਿਸ਼ਯਮ 2 ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਅਜੇ ਦੇਵਗਨ ਜਲਦ ਹੀ ਆਪਣੀ ਫ਼ਿਲਮ 'ਭੋਲਾ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣਗੇ। ਹੁਣ ਇਸ ਫ਼ਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ।

Image Source : Instagram

ਦੱਸ ਦਈਏ ਕਿ ਫ਼ਿਲਮ 'ਭੋਲਾ' ਦਾ ਟੀਜ਼ਰ 22 ਨਵੰਬਰ ਨੂੰ ਰਿਲੀਜ਼ ਹੋਇਆ ਸੀ। ਹੱਥ ਵਿੱਚ ਸ਼੍ਰੀਮਦ ਭਾਗਵਤ ਗੀਤਾ ਅਤੇ ਮੱਥੇ 'ਤੇ ਸੁਆਹ ਲਗਾਉਂਦੇ ਹੋਏ ਅਜੇ ਦੇਵਗਨ ਦਾ ਇਹ ਲੁੱਕ ਪ੍ਰਸ਼ੰਸਕਾਂ ਲਈ ਬਿਲਕੁਲ ਹੀ ਵੱਖਰਾ ਸੀ।

ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਫ਼ਿਲਮ ਮੇਕਰਸ ਵੱਲੋਂ ਇਸ ਫ਼ਿਲਮ ਦਾ ਮੋਸ਼ਨ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਅਜੇ ਦੇਵਗਨ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ ਤੇ ਦਰਸ਼ਕਾਂ ਨਾਲ ਫ਼ਿਲਮ ਦੇ ਰਿਲੀਜ਼ ਹੋਣ ਸਬੰਧੀ ਜਾਣਕਾਰੀ ਵੀ ਸ਼ੇਅਰ ਕੀਤੀ ਹੈ।

Image Source : Instagram

'ਭੋਲਾ' ਇੱਕ ਸਸਪੈਂਸ ਥ੍ਰਿਲਰ ਫ਼ਿਲਮ ਹੈ, ਜਿਸ ਵਿੱਚ ਅਜੇ ਦੇਵਗਨ ਐਕਸ਼ਨ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਅਜੇ ਦੇਵਗਨ ਹਨ। ਫ਼ਿਲਮ ਦਾ ਟੀਜ਼ਰ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ।

ਹੁਣ ਫ਼ਿਲਮ ਦੇ ਕੁਝ ਹੋਰ ਮੋਸ਼ਨ ਪੋਸਟਰ ਸਾਹਮਣੇ ਆਏ ਹਨ, ਜਿਸ 'ਚ ਅਜੇ ਦੇਵਗਨ ਦਾ ਵੱਖਰਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਸ ਫ਼ਿਲਮ ਨੂੰ ਅਜੇ ਦੇਵਗਨ ਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਐਡਵੈਂਚਰ ਫ਼ਿਲਮ ਮੰਨਿਆ ਜਾ ਰਿਹਾ ਹੈ। ਇਸ ਨੂੰ ਵਨ ਮੈਨ ਆਰਮੀ ਦੀ ਕਹਾਣੀ ਦੇ ਰੂਪ ਵਿਚ ਦਿਖਾਇਆ ਗਿਆ ਹੈ ਜੋ ਵੱਖ-ਵੱਖ ਰੂਪਾਂ ਵਿਚ ਮਨੁੱਖਾਂ ਨਾਲ ਲੜਦੀ ਹੈ। ਇਸ ਫਿਲਮ 'ਚ ਅਜੇ ਦੇਵਗਨ ਨਾਲ ਤੱਬੂ ਦੀ ਕੈਮਿਸਟਰੀ ਇੱਕ ਵਾਰ ਫਿਰ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ। ਇਹ ਦੋਵਾਂ ਦੀ ਇਕੱਠੇ 9ਵੀਂ ਫਿਲਮ ਹੋਵੇਗੀ।

Image Source : Instagram

ਹੋਰ ਪੜ੍ਹੋ: ਸ਼ਿੱਲਪਾ ਸ਼ੈੱਟੀ ਬੱਚਿਆਂ ਨਾਲ ਲੰਡਨ 'ਚ ਬਰਫਬਾਰੀ ਦਾ ਆਨੰਦ ਮਾਣਦੀ ਆਈ ਨਜ਼ਰ, ਵੇਖੋ ਵੀਡੀਓ

ਅਜੇ ਦੇਵਗਨ ਅਤੇ ਤੱਬੂ ਸਟਾਰਰ ਫ਼ਿਲਮ 'ਭੋਲਾ' 30 ਮਾਰਚ, 2023 ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੇ ਮੋਸ਼ਨ ਪੋਸਟਰ ਨੂੰ ਸਾਂਝਾ ਕਰਦੇ ਹੋਏ, ਅਜੇ ਨੇ ਕੈਪਸ਼ਨ ਦਿੱਤਾ - 'ਇੱਕ ਚੱਟਾਨ, ਸੌ ਸ਼ੈਤਾਨ'। ਭੋਲਾ ਇਸ ਕਲਯੁਗ ਵਿੱਚ 30 ਮਾਰਚ 2023 ਨੂੰ ਆ ਰਿਹਾ ਹੈ। ਦੱਸ ਦੇਈਏ ਕਿ ਫ਼ਿਲਮ ਦੇ ਜ਼ਿਆਦਾਤਰ ਹਿੱਸਿਆਂ ਦੀ ਸ਼ੂਟਿੰਗ ਬਾਬਾ ਭੋਲੇ ਦੇ ਸ਼ਹਿਰ ਵਾਰਾਣਸੀ ਵਿੱਚ ਹੋਈ ਹੈ। ਕਾਸ਼ੀ ਦੇ ਸੈੱਟ ਤੋਂ ਅਜੇ ਦੇਵਗਨ ਅਤੇ ਟੀਮ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

You may also like