
Shilpa Shetty enjoying Snow with kids: ਬਾਲੀਵੁੱਡ ਸਿਤਾਰੇ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਜਾ ਰਹੇ ਹਨ। ਹਾਲ ਹੀ 'ਚ ਕਰੀਨਾ ਕਪੂਰ ਆਪਣੇ ਪਰਿਵਾਰ ਨਾਲ ਵਿਦੇਸ਼ ਲਈ ਰਵਾਨਾ ਹੋਈ ਹੈ ਤਾਂ ਦੂਜੇ ਪਾਸੇ ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਆਪਣੇ ਲੰਡਨ ਸਥਿਤ ਘਰ ਪਹੁੰਚ ਗਈ ਹੈ। ਸ਼ਿਲਪਾ ਸ਼ੈੱਟੀ ਅੱਜਕਲ ਆਪਣੇ ਪਰਿਵਾਰ ਨਾਲ ਲੰਡਨ 'ਚ ਛੁੱਟੀਆਂ ਮਨਾ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਆਪਣੇ ਬੱਚਿਆਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।

ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਅਦਾਕਾਰਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਆਪਣੀ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ 'ਤੇ ਬੇਟੇ ਵਿਆਨ ਅਤੇ ਬੇਟੀ ਸਮੀਸ਼ਾ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸ਼ਿਲਪਾ ਨੇ ਦੱਸਿਆ ਕਿ ਇਹ ਪਹਿਲੀ ਬਰਫਬਾਰੀ ਹੈ ਤੇ ਉਸ ਦੀ ਢਾਈ ਸਾਲ ਦੀ ਬੇਟੀ ਸਮੀਸ਼ਾ ਪਹਿਲੀ ਵਾਰ ਬਰਫਬਾਰੀ ਦਾ ਆਨੰਦ ਲੈ ਰਹੀ ਹੈ।

ਵੀਡੀਓ ਦੇ ਵਿੱਚ ਅਦਾਕਾਰਾ ਸਣੇ ਹਰ ਕੋਈ ਪਰਫੈਕਟ ਵਿੰਟਰ ਲੁੱਕ 'ਚ ਨਜ਼ਰ ਆ ਰਿਹਾ ਹੈ। ਸ਼ਿਲਪਾ ਸਲੇਟੀ ਅਤੇ ਕਾਲੇ ਰੰਗ ਦੇ ਸਵੈਟਰ ਅਤੇ ਬਲੈਕ ਪੈਂਟ ਵਿੱਚ ਦਿਖਾਈ ਦੇ ਰਹੀ ਹੈ।ਜਦੋਂ ਕਿ ਉਸ ਦਾ ਬੇਟਾ ਵਿਆਨ ਤੇ ਬੇਟੀ ਸਮੀਸ਼, ਉਸ ਦੇ ਨਾਲ ਬਰਫ ਵਿੱਚ ਖੇਡ ਰਹੇ ਹਨ ਦੋਵੇਂ ਇੱਕ-ਦੂਜੇ 'ਤੇ ਬਰਫ ਦੇ ਗੋਲੇ ਸੁੱਟਦੇ ਨਜ਼ਰ ਆ ਰਹੇ ਹਨ।
ਸ਼ਿਲਪਾ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਕੇ ਆਪੋ ਆਪਣੀ ਪਤ੍ਰੀਕਿਰਿਆ ਵੀ ਦੇ ਰਹੇ ਹਨ। ਹੁਣ ਤੱਕ ਲੱਖਾਂ ਲੋਕ ਇਸ ਵੀਡੀਓ ਨੂੰ ਵੇਖ ਤੇ ਪਸੰਦ ਕਰ ਚੁੱਕੇ ਹਨ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਿਲਪਾ ਸ਼ੈੱਟੀ ਨੇ ਅਭਿਮਨਿਊ ਦਸਾਨੀ ਅਤੇ ਸ਼ਰਲੀ ਸੇਤੀਆ ਦੇ ਨਾਲ ਐਕਸ਼ਨ ਕਾਮੇਡੀ ਫ਼ਿਲਮ 'ਨਿਕੰਮਾ' ਦੇ ਨਾਲ ਫ਼ਿਲਮੀ ਪਰਦੇ 'ਤੇ ਵਾਪਸੀ ਕੀਤੀ ਸੀ। ਇਹ ਫ਼ਿਲਮ ਬਾਕਸ ਆਫਿਸ 'ਤੇ ਕਮਾਲ ਨਾਂ ਕਰ ਸਕੀ। ਹੁਣ ਸ਼ਿਲਪਾ ਜਲਦ ਹੀ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਵੈੱਬ ਸੀਰੀਜ਼ ਇੰਡੀਅਨ ਪੁਲਿਸ ਫੋਰਸ ਵਿੱਚ ਸਿਧਾਰਥ ਮਲਹੋਤਰਾ ਅਤੇ ਵਿਵੇਕ ਓਬਰਾਏ ਦੇ ਨਾਲ ਨਜ਼ਰ ਆਵੇਗੀ।ਇਹ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਹੋਵੇਗਾ। ਰੋਹਿਤ ਆਪਣੇ ਕਾਪ ਯੂਨੀਵਰਸ ਦੀ ਕਹਾਣੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।
View this post on Instagram