'ਮੇਰਾ ਦਿਲ ਯੇ ਪੁਕਾਰੇ' ਗੀਤ 'ਤੇ ਅਮਿਤਾਭ ਬੱਚਨ ਦਾ ਡਾਂਸ ਵੀਡੀਓ ਹੋ ਰਿਹਾ ਵਾਇਰਲ, ਫੈਨਜ਼ ਕਿਹਾ- ਵਾਹ ਸਰ ਤੁਸੀਂ ਕਮਾਲ ਕਰ ਦਿੱਤਾ

written by Pushp Raj | December 20, 2022 04:37pm

Amitabh Bachchan's dance video viral: ਕੁਝ ਦਿਨ ਪਹਿਲਾਂ ਹੀ ਪਾਕਿਸਤਾਨੀ ਕੁੜੀ ਆਇਸ਼ਾ ਵੱਲੋਂ ਲਤਾ ਮੰਗੇਸ਼ਕਰ ਜੀ ਦੇ ਮਸ਼ਹੂਰ ਗੀਤ 'ਮੇਰਾ ਦਿਲ ਯੇ ਪੁਕਾਰੇ ਆਜਾ ਤੇ ਡਾਂਸ ਸੋਸ਼ਲ ਮੀਡੀਆ ਉੱਪਰ ਖੂਬ ਵਾਈਰਲ ਹੋਇਆ। ਹਾਲਾਂਕਿ ਆਮ ਜਨਤਾ ਵੱਲੋਂ ਵੀ ਇਸ ਸ਼ਾਨਦਾਰ ਗੀਤ ਉੱਪਰ ਕਈ ਰੀਲਜ਼ ਬਣਾਏ ਗਏ, ਜੋ ਕਿ ਤੇਜ਼ੀ ਨਾਲ ਵਾਇਰਲ ਹੋਏ। ਇਸ ਵਿਚਾਲੇ ਬਾਲੀਵੁੱਡ ਦੇ ਸ਼ਹਿਨਸ਼ਾਹ ਯਾਨਿ ਅਮਿਤਾਭ ਬੱਚਨ ਦਾ ਡਾਂਸ ਵੀਡੀਓ ਵੀ ਸੁਰਖੀਆਂ ਵਿੱਚ ਹੈ।

image source: twitter

ਇਸ ਵੀਡੀਓ ਦੀ ਖ਼ਾਸ ਗੱਲ ਇਹ ਹੈ ਕਿ ਬਿੱਗ ਬੀ ਵੀ ਮੇਰਾ ਦਿਲ ਯੇ ਪੁਰਾਕੇ ਆਜਾ ਗੀਤ ਉੱਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ ਨੂੰ ਅਮਿਤਾਭ ਬੱਚਨ ਦੇ ਇੱਕ ਫੈਨ ਪੇਜ਼ ਉੱਤੇ ਸ਼ੇਅਰ ਕੀਤਾ ਗਿਆ ਹੈ ।

ਇਹ ਵੀਡੀਓ ਅਮਿਤਾਭ ਬੱਚਨ ਦੇ ਇੱਕ ਪ੍ਰਸ਼ੰਸਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਮਨੋਜਚੌਹਾਨ70' 'ਤੇ ਸ਼ੇਅਰ ਕੀਤਾ ਹੈ। ਅਜਿਹੇ 'ਚ ਅਮਿਤਾਭ ਦੀ ਇਹ ਵੀਡੀਓ ਕਲਿੱਪ ਫ਼ਿਲਮ ਸੂਰਯਵੰਸ਼ਮ ਦੀ ਹੈ, ਜਿਸ 'ਚ ਉਹ ਠਾਕੁਰ ਭਾਨੂ ਪ੍ਰਤਾਪ ਸਿੰਘ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ।

image source: twitter

ਵੀਡੀਓ 'ਚ ਅਮਿਤਾਭ ਬੱਚਨ  ਭਾਨੂ ਪ੍ਰਤਾਪ ਸਿੰਘ ਦੇ ਕਿਰਦਾਰ 'ਚ ਪਰਿਵਾਰ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ, ਵੀਡੀਓ ਦੇ ਬੈਕਗ੍ਰਾਉਂਡ ਵਿੱਚ ਗੀਤ 'ਮੇਰਾ ਦਿਲ ਯੇ ਪੁਕਾਰੇ ਆਜਾ' ਲਗਾਇਆ ਗਿਆ ਹੈ, ਇਸ ਨੂੰ ਬਿਗ ਬੀ ਦੇ ਡਾਂਸ ਸਟੈਪਸ ਨਾਲ ਮੈਚ ਕਰ ਦਿੱਤਾ ਗਿਆ ਹੈ।

ਇਸ ਵੀਡੀਓ ਨੂੰ ਜਿਸ ਤਰ੍ਹਾਂ ਐਡਿਟ ਕੀਤਾ ਗਿਆ ਹੈ, ਉਸ ਨੂੰ ਦੇਖ ਕੇ ਹਰ ਕੋਈ ਬਹੁਤ ਖੁਸ਼ ਹੈ ਅਤੇ ਐਡੀਟਰ ਦੀ ਤਾਰੀਫ ਵੀ ਕਰ ਰਿਹਾ ਹੈ। ਇੱਕ ਫੈਨ ਨੇ ਬਿੱਗ ਬੀ ਲਈ ਲਿਖਿਆ, "ਵਾਹ ਸਰ ਤੁਸੀਂ ਕਮਾਲ ਕਰ ਦਿੱਤਾ। "

image source: twitter

ਹੋਰ ਪੜ੍ਹੋ: ਵੈਡਿੰਗ ਪਲਾਨ ਨੂੰ ਲੈ ਕੇ ਪ੍ਰਭਾਸ ਨੇ ਤੋੜੀ ਚੁੱਪੀ, ਜਾਣੋ ਸੁਪਰਸਟਾਰ ਨੇ ਕੀ ਕਿਹਾ

ਇੱਕ ਹੋਰ ਨੇ ਲਿਖਿਆ, 'ਕਿਆ ਮਸਤ ਬਨਾਇਆ ਹੈ ਵੀਡੀਓ', ਦੂਜੇ ਨੇ ਲਿਖਿਆ- 'ਮਜ਼ਾ ਆ ਗਿਆ ਦੇਖ ਕਰ', ਤੀਜੇ ਯੂਜ਼ਰ ਨੇ ਇਸ ਗੀਤ ਨਾਲ ਫ਼ਿਲਮ ਸੂਰਯਵੰਸ਼ਮ ਦੇਖਣ ਦੀ ਇੱਛਾ ਜ਼ਾਹਰ ਕੀਤੀ ਹੈ। ਦੱਸ ਦੇਈਏ ਕਿ ਇੰਸਟਾਗ੍ਰਾਮ 'ਤੇ ਇਸ ਵੀਡੀਓ ਨੂੰ 13 ਲੱਖ 21 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ।

You may also like