ਵੈਡਿੰਗ ਪਲਾਨ ਨੂੰ ਲੈ ਕੇ ਪ੍ਰਭਾਸ ਨੇ ਤੋੜੀ ਚੁੱਪੀ, ਜਾਣੋ ਸੁਪਰਸਟਾਰ ਨੇ ਕੀ ਕਿਹਾ

written by Pushp Raj | December 20, 2022 03:46pm

'Prabhas' talk about wedding plans: ਸਾਊਥ ਫ਼ਿਲਮ ਇੰਡਸਟਰੀ ਤੋਂ ਬਾਲੀਵੁੱਡ 'ਚ ਆਪਣਾ ਨਾਂਅ ਬਨਾਉਣ ਵਾਲੇ ਸਾਊਥ ਸੁਪਰਸਟਾਰ ਪ੍ਰਭਾਸ ਸਿਨੇਮਾ ਜਗਤ 'ਚ ਕਾਫੀ ਮਸ਼ਹੂਰ ਹਨ। 'ਬਾਹੂਬਲੀ' ਪ੍ਰਭਾਸ ਨੇ ਆਪਣੀ ਐਕਟਿੰਗ ਅਤੇ ਚੰਗੇ ਲੁੱਕ ਦੇ ਦਮ 'ਤੇ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਇੰਨਾ ਹੀ ਨਹੀਂ ਪ੍ਰਭਾਸ ਅਭਿਨੇਤਰੀਆਂ ਦੇ ਨਾਲ-ਨਾਲ ਕੁੜੀਆਂ 'ਚ ਵੀ ਕਾਫੀ ਫੇਮਸ ਹਨ। ਬੀਤੇ ਦਿਨੀਂ ਕ੍ਰਿਤੀ ਸੈਨਨ ਨੂੰ ਡੇਟ ਕਰਨ ਦੀਆਂ ਖਬਰਾਂ ਵਿਚਾਲੇ ਫੈਨਜ਼ ਇਹ ਜਾਨਣਾ ਚਾਹੁੰਦੇ ਹਨ ਕਿ ਪ੍ਰਭਾਸ ਵਿਆਹ ਕਦੋਂ ਕਰਵਾਉਣਗੇ ਤੇ ਕਿਸ ਨਾਲ।

Image Source : Instagram

ਫ਼ਿਲਮ ਜਗਤ 'ਚ ਪ੍ਰਭਾਸ ਦਾ ਨਾਂਅ ਮੋਸਟ ਗੁੱਡ ਬੈਚਲਰਸ ਅਦਾਕਾਰਾਂ 'ਚ ਆਉਂਦਾ ਹੈ। ਕੁਝ ਸਮਾਂ ਪਹਿਲਾਂ ਤੱਕ ਅਦਾਕਾਰ ਦਾ ਨਾਂਅ 'ਆਦਿਪੁਰਸ਼' ਦੀ ਮੁੱਖ ਅਦਾਕਾਰਾ ਕ੍ਰਿਤੀ ਸੈਨਨ ਨਾਲ ਜੋੜਿਆ ਜਾ ਰਿਹਾ ਸੀ, ਪਰ ਕ੍ਰਿਤੀ ਸੈਨਨ ਦੇ ਬਿਆਨ ਨੇ ਇਸ ਰਿਸ਼ਤੇ ਨੂੰ ਮਹਿਜ਼ ਅਫਵਾਹ ਕਰਾਰ ਦਿੱਤਾ ਹੈ। ਹਾਲਾਂਕਿ ਪ੍ਰਭਾਸ ਦੇ ਵਿਆਹ ਅਤੇ ਰਿਸ਼ਤੇ ਦਾ ਮੁੱਦਾ ਅਜੇ ਵੀ ਸੁਰਖੀਆਂ 'ਚ ਹੈ। ਅਜਿਹੇ 'ਚ ਹੁਣ ਸਾਊਥ ਦੇ ਸੁਪਰਸਟਾਰ ਨੇ ਆਪਣੇ ਵਿਆਹ ਨੂੰ ਲੈ ਕੇ ਚੁੱਪੀ ਤੋੜਦੇ ਹੋਏ ਬਿਆਨ ਦਿੱਤਾ ਹੈ, ਜੋ ਕਿ ਲਗਾਤਾਰ ਵਾਇਰਲ ਹੋ ਰਿਹਾ ਹੈ।

ਇਸ ਦੌਰਾਨ ਪ੍ਰਭਾਸ ਨੇ ਇੱਕ ਟਾਕ ਸ਼ੋਅ ਦੌਰਾਨ ਆਪਣੇ ਵਿਆਹ ਬਾਰੇ ਖੁਲਾਸਾ ਕੀਤਾ। ਅਦਾਕਾਰ ਨੰਦਾਮੁਰੀ ਬਾਲਕ੍ਰਿਸ਼ਨ ਵੱਲੋਂ ਹੋਸਟ ਕੀਤੇ ਜਾਣ ਵਾਲੇ ਸ਼ੋਅ ਦਾ ਇੱਕ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਪ੍ਰਭਾਸ ਨੇ ਆਪਣੇ ਵਿਆਹ ਨੂੰ ਲੈ ਕੇ ਚੁੱਪੀ ਤੋੜੀ ਹੈ।

Image Source : Instagram

ਇਸ ਵੀਡੀਓ 'ਚ ਹੋਸਟ ਪ੍ਰਭਾਸ ਤੋਂ ਉਸ ਦੇ ਵਿਆਹ 'ਤੇ ਸਵਾਲ ਕਰਦੇ ਹਨ। ਨੰਦਾਮੁਰੀ ਪ੍ਰਭਾਸ ਤੋਂ ਪੁੱਛਦੇ ਹਨ, 'ਹਾਲ ਹੀ 'ਚ ਜਦੋਂ ਸ਼ਰਵਾਨੰਦ ਸ਼ੋਅ 'ਤੇ ਆਏ ਤਾਂ ਮੈਂ ਉਨ੍ਹਾਂ ਤੋਂ ਉਨ੍ਹਾਂ ਦੇ ਵਿਆਹ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਉਹ ਤੁਹਾਡੇ ਤੋਂ ਬਾਅਦ ਵਿਆਹ ਕਰਨਗੇ। ਤਾਂ ਹੁਣ ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਵਿਆਹ ਕਦੋਂ ਹੋ ਰਿਹਾ ਹੈ?'

ਨੰਦਾਮੁਰੀ ਦੇ ਸਵਾਲ ਦੇ ਜਵਾਬ ਵਿੱਚ ਪ੍ਰਭਾਸ ਨੇ ਕਿਹਾ, "ਜੇਕਰ ਸਰਬਾਨੰਦ ਨੇ ਕਿਹਾ ਹੈ ਕਿ ਉਹ ਮੇਰੇ ਤੋਂ ਬਾਅਦ ਵਿਆਹ ਕਰਨਗੇ ਤਾਂ ਮੈਨੂੰ ਕਹਿਣਾ ਚਾਹੀਦਾ ਹੈ ਕਿ ਮੈਂ ਸਲਮਾਨ ਖ਼ਾਨ ਦੇ ਵਿਆਹ ਹੋਣ ਤੋਂ ਬਾਅਦ ਵਿਆਹ ਕਰਾਂਗਾ।" ਪ੍ਰਭਾਸ ਦਾ ਇਹ ਜਵਾਬ ਸੁਣ ਕੇ ਉੱਥੇ ਮੌਜੂਦ ਸਾਰੇ ਲੋਕ ਹੱਸ ਪਏ। ਅਦਾਕਾਰ ਦਾ ਇਹ ਜਵਾਬ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

Image Source : Instagram

ਹੋਰ ਪੜ੍ਹੋ: ਮੁੜ ਸੁਣਵਾਈ ਲਈ ਜੈਕਲੀਨ ਪਹੁੰਚੀ ਪਟਿਆਲਾ ਹਾਊਸ ਕੋਰਟ, ਠੱਗ ਸੁਕੇਸ਼ ਚੰਦਰੇਸ਼ਖਰ ਨਾਲ ਹੋਇਆ ਸਾਹਮਣਾ

ਸਾਊਥ ਅਦਾਕਾਰਾ ਅਨੁਸ਼ਕਾ ਸ਼ੈੱਟੀ ਤੋਂ ਲੈ ਕੇ ਕ੍ਰਿਤੀ ਸੈਨਨ ਤੱਕ ਹੁਣ ਤੱਕ ਕਈ ਅਭਿਨੇਤਰਿਆਂ ਦੇ ਨਾਲ ਪ੍ਰਭਾਸ ਦੇ ਨਾਮ ਜੁੜ ਚੁੱਕਾ ਹੈ, ਪਰ ਹਰ ਵਾਰ ਇਨ੍ਹਾਂ ਖਬਰਾਂ ਨੂੰ ਮਹਿਜ਼ ਅਫਵਾਹਾਂ ਦੱਸ ਕੇ ਖਾਰਜ ਕਰ ਦਿੱਤਾ ਜਾਂਦਾ ਹੈ। ਅਭਿਨੇਤਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਜਲਦੀ ਹੀ ਵਿਆਹ ਦੇ ਬੰਧਨ 'ਚ ਬੱਝਦੇ ਦੇਖਣਾ ਚਾਹੁੰਦੇ ਹਨ।

You may also like