ਪੰਜਾਬੀ ਗਾਇਕ ਮਨਕਿਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

written by Shaminder | March 24, 2022

ਮੀਡੀਆ ਰਿਪੋਰਟਸ ਮੁਤਾਬਕ ਪੰਜਾਬੀ ਗਾਇਕ ਮਨਕਿਰਤ ਔਲਖ  (Mankirt Aulakh) ਨੂੰ ਜਾਨੋਂ ਮਾਰਨ ਦੀਆਂ ਧਮਕੀਆਂ   (Threat) ਮਿਲ ਰਹੀਆਂ ਹਨ । ਜਿਸ ਤੋਂ ਬਾਅਦ ਗਾਇਕ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ । ਜਿਸ ਗਰੁੱਪ ਨੇ ਗਾਇਕ ਨੂੰ ਧਮਕੀ ਦਿੱਤੀ ਹੈ, ਉਸ ‘ਚ ਬੰਬੀਹਾ ਗਰੁੱਪ ਸ਼ਾਮਿਲ ਹੈ ।ਮਨਕਿਰਤ ਔਲਖ ਨੂੰ ਪੁਲਿਸ ਨੇ ਚੌਕਸ ਕੀਤਾ ਹੈ ਅਤੇ ਉਸ ਨੂੰ ਅਲਰਟ ਕਰਨ ਤੋਂ ਬਾਅਦ ਉਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ । ਹਾਲਾਂਕਿ ਇਸ ਦੀ ਅਧਿਕਾਰਕ ਪੁਸ਼ਟੀ ਹਾਲੇ ਨਹੀਂ ਹੋ ਸਕੀ ਹੈ । ਦੱਸ ਦਈਏ ਕਿ ਹਾਲ ਹੀ ‘ਚ ਕੌਮਾਂਤਰੀ ਪੱਧਰ ਦੇ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।

Mankirt-Aulakh,

image from instagramਹੋਰ ਪੜ੍ਹੋ : ਮਨਕਿਰਤ ਔਲਖ ਨੇ ਸਤਿੰਦਰ ਸਰਤਾਜ ਦੇ ਨਾਲ ਸਾਂਝਾ ਕੀਤਾ ਵੀਡੀਓ

ਜਿਸ ਤੋਂ ਬਾਅਦ ਕਾਫੀ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ । ਮਨਕਿਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇੰਡਸਟਰੀ ‘ਚ ਸਰਗਰਮ ਹਨ । ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਹ ਇੱਕ ਭਲਵਾਨ ਸਨ ਅਤੇ ਅਕਸਰ ਅਖਾੜਿਆਂ ‘ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਸਨ ।

Mankirt Aulakh

ਪਹਿਲਾਂ ਮਨਕਿਰਤ ਔਲਖ ਕਾਫੀ ਸਿਹਤਮੰਦ ਸਨ ਅਤੇ ਉਨ੍ਹਾਂ ਦੀਆ ਪੁਰਾਣੀਆਂ ਤਸਵੀਰਾਂ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ । ਕਿਉਂਕਿ ਉਹ ਚੰਗੇ ਸਿਹਤਮੰਦ ਪਹਿਲਵਾਨ ਸਨ । ਮਨਕਿਰਤ ਔਲਖ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।ਕਿਸਾਨ ਅੰਦੋਲਨ ਦੇ ਦੌਰਾਨ ਉਨ੍ਹਾਂ ਦਾ ਕਿਸਾਨ ਐਂਥਮ ਗੀਤ ਸਰੋਤਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ ।

You may also like