ਨਛੱਤਰ ਗਿੱਲ ਦੀ ਪਤਨੀ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਦੇ ਨਾਲ ਦਿੱਤੀ ਗਈ ਅੰਤਿਮ ਵਿਦਾਈ

written by Shaminder | November 16, 2022 06:38pm

ਨਛੱਤਰ ਗਿੱਲ (Nachhatar Gill) ਦੀ ਪਤਨੀ (Wife ) ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ ।ਫਗਵਾੜਾ ਦੇ ਬੰਗਾ ਰੋਡ ਸਥਿਤ ਸ਼ਮਸ਼ਾਨਘਾਟ ਵਿਚ ਅੰਤਿਮ ਸਸਕਾਰ ਦੀਆਂ ਰਸਮਾਂ ਕੀਤੀਆਂ ਗਈਆਂ। ਇਸ ਦੌਰਾਨ ਨਛੱਤਰ ਗਿੱਲ ਤੇ ਪੁੱਤਰ ਮਨਵੀਰ ਸਿੰਘ ਭੁੱਬਾਂ ਮਾਰ ਕੇ ਰੋ ਪਏ।ਦੱਸ ਦਈਏ ਕਿ ਕੱਲ੍ਹ ਨੂੰ ਨਛੱਤਰ ਗਿੱਲ ਦੇ ਪੁੱੱਤਰ ਦਾ ਵਿਆਹ ਸੀ, ਪਰ ਮਾਂ ਨੂੰ ਪੁੱਤਰ ਦਾ ਵਿਆਹ ਵੇਖਣਾ ਵੀ ਨਸੀਬ ਨਹੀਂ ਹੋਇਆ ।

nachhatar gill wife death image source: instagram

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਬੱਚੀ ਨੂੰ ਕੀ ਤੁਸੀਂ ਪਛਾਣਿਆ!

ਕੁਝ ਦਿਨ ਪਹਿਲਾਂ ਹੀ ਨਛੱਤਰ ਗਿੱਲ ਦੀ ਧੀ ਦਾ ਵਿਆਹ ਹੋਇਆ ਸੀ ।ਧੀ ਦੀ ਡੋਲੀ ਤਾਂ ਮਾਂ ਨੇ ਤੋਰ ਦਿੱਤੀ ਸੀ, ਪਰ ਪੁੱਤਰ ਨੂੰ ਘੋੜੀ ਚੜਦਿਆਂ ਨਾਂ ਵੇਖ ਸਕੀ ।ਦੱਸ ਦਈਏ ਕਿ ਨਛੱਤਰ ਗਿੱਲ ਦੀ ਪਤਨੀ ਦਾ ਬੀਤੀ ਸ਼ਾਮ ਦਿਹਾਂਤ ਹੋ ਗਿਆ ਸੀ।ਦਲਵਿੰਦਰ ਕੌਰ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ। ਉਹ ਕੈਨੇਡਾ ਦੇ ਸ਼ਹਿਰ ਸਰੀ ਦੇ ਵਸਨੀਕ ਸਨ ਅਤੇ ਇਸ ਸਮੇਂ ਆਪਣੇ ਪੁੱਤਰ ਅਤੇ ਧੀ ਦੇ ਵਿਆਹ ਸਬੰਧੀ ਫਗਵਾੜਾ ਵਿਖੇ ਆਪਣੀ ਰਿਹਾਇਸ਼ 'ਤੇ ਪਰਿਵਾਰ ਸਮੇਤ ਆਏ ਹੋਏ ਸਨ।ਗੀਤਕਾਰ ਵਿਜੇ ਧੰਮੀ ਸਣੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਇਸ ਦੁੱਖ ਦੀ ਘੜੀ ‘ਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ । ਵਿਜੇ ਧੰਮੀ ਨੇ ਇੱਕ ਭਾਵੁਕ ਪੋਸਟ ਵੀ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਹੈ ।

inside image of dalwinder kaur

ਹੋਰ ਪੜ੍ਹੋ : ਸਿਧਾਂਤ ਵੀਰ ਸੂਰਿਆਵੰਸ਼ੀ ਦੇ ਦਿਹਾਂਤ ਨੂੰ ਲੈ ਕੇ ਭਾਵੁਕ ਹੋਈ ਭੈਣ ਆਰਤੀ, ਸਾਂਝੀ ਕੀਤੀ ਭਾਵੁਕ ਪੋਸਟ

ਨੀਲੀ ਛਤਰੀ ਵਾਲਾ ਬਹੁਤ ਡਾਹਢਾ ਹੈ…ਪ੍ਰਸਿੱਧ ਗਾਇਕ ਮੇਰੇ ਵੀਰ ਨਛੱਤਰ ਗਿੱਲ ਦੀ ਪਤਨੀ ਭੈਣਜੀ ਦਲਵਿੰਦਰ ਕੌਰ ਇਸ ਦੁਨੀਆਂ ‘ਚ ਨਹੀਂ ਰਹੇ…..ਦੋ ਕੁ ਸਾਲ ਪਹਿਲਾਂ ਜਦੋਂ ਥੋੜਾ ਜਿਹਾ ਢਿੱਲੇ ਹੋਣ ਤੋਂ ਬਾਅਦ ਉਹ ਠੀਕ ਹੋਏ ਤਾਂ ਮੈਂ ਵਾਈਫ ਕਿਰਨ ਧੰਮੀ ਨਾਲ ਮਿਲਣ ਗਏ, ਕਾਫੀ ਸਮਾਂ ਗੱਲਾਂ ਕਰਦਿਆਂ ਹੱਸਦਿਆਂ -ਹਸਾਉਂਦਿਆਂ ਮਾਣਿਆ । ਪਰ ਸਾਹ ਜਿੰਨੇ ਉਸ ਨੀਲੀ ਛਤਰੀ ਵਾਲੇ ਨੇ ਲਿਖੇ ਸੀ ਦਿਨ-ਬ-ਦਿਨ ਘਟਦੇ ਗਏ ।

Nachattar gill And Vijay Dhammi-min

ਉਹਨਾਂ ਨੇ ਹੀ ਨਛੱਤਰ ਨੂੰ ਕਿਹਾ ਕਿ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਲਈਏ..ਇਨੀ ਦਿਨੀ ਬੇਟੀ ਸਰਪ੍ਰੀਤ ਕੌਰ ਤੇ ਬੇਟੇ ਮਨਵੀਰ ਸਿੰਘ ਦੇ ਵਿਆਹਾਂ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਕੇ ਖੁਸ਼ੀਆਂ ਮਾਣ ਰਹੇ ਸਨ । ਨਛੱਤਰ ਕੇਹੜੇ ਹਾਲਾਤ ਹੰਢਾ ਰਿਹਾ ਕਿਵੇਂ ਹੰਢਾ ਰਿਹਾ ਹੈ ਇਹ ਅਸੀਂ ਸਿਰਫ ਅੰਦਾਜ਼ਾ ਲਾ ਸਕਦੇ ਹਾਂ ਪਰ ਉਸਦਾ ਦਰਦ ਓਹੀ ਜਾਣਦਾ ਹੈ ਕਿਉਂਕਿ 14 ਨਵੰਬਰ ਨੂੰ ਬੇਟੀ ਦਾ ਵਿਆਹ ਸੀ 15 ਨਵੰਬਰ ਨੂੰ ਉਹ ਵਾਹਿਗੁਰੂ ਦੇ ਚਰਨਾ ਵਿਚ ਜਾ ਨਿਵਾਜੇ...17 ਨਵੰਬਰ ਨੂੰ ਬੇਟੇ ਮਨਵੀਰ ਦਾ ਵਿਆਹ ਅਜੇ ਹੋਣਾ ਹੈ…ਜਿਸ ਵੇਹੜੇ ਖ਼ੁਸ਼ੀਆਂ ਦਾ ਪਹਿਰਾ ਸੀ ਓਥੇ ਇੱਕਦਮ ਅੱਥਰੂਆਂ ਨੇ ਘੇਰਾ ਪਾ ਲਿਆ ਹੈ ।

You may also like