ਨਵੀ ਸਿੱਧੂ ਜਿੱਤ ਰਹੇ ਨੇ ਆਪਣੇ ਨਵੇਂ ਗੀਤ ‘ਬ੍ਰਾਊਨ ਰੰਗ’ ਨਾਲ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | March 05, 2020

ਕੈਨੇਡਾ ਦੇ ਜੰਮਪਲ ਪੰਜਾਬੀ ਗਾਇਕ ਨਵੀ ਸਿੱਧੂ (Navi Sidhu) ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ‘ਬ੍ਰਾਊਨ ਰੰਗ’ (Brown Rang) ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆਏ ਨੇ । ਇਸ ਗੀਤ ਨੂੰ ਨਵੀ ਸਿੱਧੂ ਨੂੰ ਕਮਾਲ ਦਾ ਗਾਇਆ ਹੈ । ਗੀਤ ਨੂੰ ਉਨ੍ਹਾਂ ਨੇ ਉਸ ਮੁੰਡੇ ਦੇ ਪੱਖ ਤੋਂ ਗਾਇਆ ਹੈ ਜਿਸ ਨੂੰ ਪਹਿਲੀ ਨਜ਼ਰ ‘ਚ ਪਿਆਰ ਹੋ ਜਾਂਦਾ ਹੈ । ਹੋਰ ਵੇਖੋ:‘ਵਿਦੇਸ਼ ਜਾਣ ਲਈ ਕਿਉਂ ਮਜਬੂਰ ਹੈ ਪੰਜਾਬ ਦਾ ਨੌਜਵਾਨ’ ਇਸ ਦਰਦ ਨੂੰ ਬਿਆਨ ਕਰ ਰਿਹਾ ਹੈ ‘ਚੱਲ ਮੇਰਾ ਪੁੱਤ 2’ ਨਵਾਂ ਗੀਤ ‘ਮਜਬੂਰੀ’, ਦੇਖੋ ਵੀਡੀਓ ਜੇ ਗੱਲ ਕਰੀਏ ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰੇ ਬੋਲਾਂ ਦੀ ਤਾਂ ਗੀਤਕਾਰ ਜ਼ੈਲਦਾਰ ਪ੍ਰਗਟ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਦਿੱਤਾ ਹੈ Byg Byrd ਨੇ । ਗਾਣੇ ਦਾ ਸ਼ਾਨਦਾਰ ਵੀਡੀਓ Jyothi Tatter ਵੱਲੋਂ ਤਿਆਰ ਕੀਤਾ ਗਿਆ ਹੈ । ਗਾਣੇ ਦਾ ਵੀਡੀਓ ਵਿਦੇਸ਼ ਦੀ ਖ਼ੂਬਸੂਰਤ ਧਰਤੀ ਉੱਤੇ ਸ਼ੂਟ ਕੀਤਾ ਗਿਆ ਹੈ । ਜੇ ਗੱਲ ਕਰੀਏ ਅਦਾਕਾਰੀ ਦੀ ਤਾਂ ਨਵੀ ਸਿੱਧੂ ਵੀਡੀਓ ‘ਚ ਐਕਟ ਕਰਦੇ ਹੋਏ ਨਜ਼ਰ ਆ ਰਹੇ ਨੇ । ਗੀਤ ਨੂੰ ਬ੍ਰਾਊਨ ਬੁਆਏਜ਼ ਰਿਕਾਰਡਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । ਜੇ ਗੱਲ ਕਰੀਏ ਨਵੀ ਸਿੱਧੂ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਹਿੱਟ ਜੱਟ, ਮੇਕਅੱਪ, ਬਿਊਟੀਫੁੱਲ, ਅੱਖਾਂ ਕਾਲੀਆਂ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।

0 Comments
0

You may also like