ਪੰਜਾਬੀ ਗਾਇਕ ਪ੍ਰਭ ਗਿੱਲ ਲੈ ਕੇ ਆ ਰਹੇ ਨੇ ਨਵਾਂ ਗੀਤ ‘Waasta’, ਸੋਸ਼ਲ ਮੀਡੀਆ ‘ਤੇ ਛਾਇਆ ਪੋਸਟਰ

written by Lajwinder kaur | March 10, 2021

ਹਰ ਇੱਕ ਨੂੰ ਆਪਣੀ ਆਵਾਜ਼ ਦੇ ਨਾਲ ਕੀਲਣ ਵਾਲੇ ਗਾਇਕ ਪ੍ਰਭ ਗਿੱਲ ਬਹੁਤ ਜਲਦ ਆਪਣਾ ਨਵਾਂ ਟਰੈਕ ਲੈ ਕੇ ਆ ਰਹੇ ਨੇ। ਜੀ ਹਾਂ ਉਹ ਸੈਡ ਸੋਂਗ ਵਾਸਤਾ  (Waasta) ਲੈ ਕੇ ਆ ਰਹੇ ਨੇ।

prabh gill waasta poster image source- instagram

 

ਹੋਰ ਪੜ੍ਹੋ :  ਸ਼ੀਰਾ ਜਸਵੀਰ ਨੇ ਸ਼ੇਅਰ ਕੀਤਾ ਆਪਣੇ ਨਵੇਂ ਸੈਡ ਸੌਂਗ ‘kismat’ ਦਾ ਪੋਸਟਰ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

punjabi singer prabh gill instagram post image source- instagram

ਗਾਇਕ ਪ੍ਰਭ ਗਿੱਲ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘#Waasta ਰਿਲੀਜ਼ਿੰਗ 16 ਮਾਰਚ ਨੂੰ..’। ਪੋਸਟਰ ‘ਚ ਪ੍ਰਭ ਗਿੱਲ ਮਰੀਜ਼ ਦੇ ਰੂਪ ‘ਚ ਦਿਖਾਈ ਦੇ ਰਹੇ ਨੇ। ਸ਼ੋਸ਼ਲ ਮੀਡੀਆ ਉੱਤੇ ਗਾਣੇ ਦਾ ਪੋਸਟਰ ਖੂਬ ਸ਼ੇਅਰ ਹੋ ਰਿਹਾ ਹੈ। ਇਸ ਗੀਤ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸੁਕ ਨੇ । ਫੈਨਜ਼ ਵੀ ਕਮੈਂਟ ਕਰਕੇ ਆਪਣੀ ਸ਼ੁੱਭ ਕਾਮਨਾਵਾਂ ਦੇ ਰਹੇ ਨੇ।

punjabi singer prabh gill image source- instagram

ਜੇ ਗੱਲ ਕਰੀਏ ਇਸ ਗੀਤ ਦੇ ਬੋਲ ਉਹ ਦਿਲਜੀਤ ਚਿੱਟੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਪ੍ਰਤੀਕ ਦਾ ਹੋਵੇਗਾ । ਇਹ ਪੂਰਾ ਗੀਤ 16 ਮਾਰਚ ਨੂੰ ਦਰਸ਼ਕਾਂ ਦੇ ਰੁਬਰੂ ਹੋਵੇਗਾ । ਉਹ ਪਿੱਛੇ ਜਿਹੇ ਉਹ ‘ਭਲਾ ਸਰਬੱਤ ਦਾ’ ਟਾਈਟਲ ਹੇਠ ਕਿਸਾਨੀ ਗੀਤ ਲੈ ਕੇ ਆਏ ਸੀ। ਇਸ ਤੋਂ ਪਹਿਲਾਂ ਵੀ ਉਹ ਕਈ ਬਾਕਮਾਲ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਬਹੁਤ ਜਲਦ ਉਹ ‘ਯਾਰ ਅਣਮੁੱਲੇ ਰਿਟਰਨਜ਼’ ਟਾਈਟਲ ਹੇਠ ਆ ਰਹੀ ਪੰਜਾਬੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

 

View this post on Instagram

 

A post shared by Prabh Gill (@prabhgillmusic)
0 Comments
0

You may also like