ਮਿੱਠੀ ਆਵਾਜ਼ ਦੇ ਮਾਲਿਕ ਪ੍ਰਭ ਗਿੱਲ ਮਨਾ ਰਹੇ ਨੇ ਆਪਣਾ 34ਵਾਂ ਜਨਮਦਿਨ

Written by  Lajwinder kaur   |  December 23rd 2018 03:08 PM  |  Updated: December 24th 2018 04:50 PM

ਮਿੱਠੀ ਆਵਾਜ਼ ਦੇ ਮਾਲਿਕ ਪ੍ਰਭ ਗਿੱਲ ਮਨਾ ਰਹੇ ਨੇ ਆਪਣਾ 34ਵਾਂ ਜਨਮਦਿਨ

ਮਿੱਠ ਬੋਲੜੇ ਤੇ ਰੋਮਾਂਟਿਕ ਗੀਤਾਂ ਨਾਲ ਦਿਲਾਂ ਨੂੰ ਠੱਗਣ ਵਾਲੇ ਪੰਜਾਬੀ ਦੇ ਮਸ਼ਹੂਰ ਗਾਇਕ ਪ੍ਰਭ ਗਿੱਲ ਜੋ ਕੇ 23 ਦਸੰਬਰ ਯਾਨੀਕਿ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਆਪਣੀ ਮਿੱਠੜੀ ਆਵਾਜ਼ ਸਦਕਾ ਉਹਨਾਂ ਦੇ ਚਾਉਣ ਵਾਲੇ ਦੇਸ਼ਾਂ-ਵਿਦੇਸ਼ਾਂ ‘ਚ ਬੈਠੇ ਹਨ।

Punjabi Singer Prabh Gill Celebrities his 34th Birthday ਮਿੱਠੀ ਆਵਾਜ਼ ਦੇ ਮਾਲਿਕ ਪ੍ਰਭ ਗਿੱਲ ਮਨਾ ਰਹੇ ਨੇ ਆਪਣਾ 34ਵਾਂ ਜਨਮਦਿਨ

ਉਨ੍ਹਾਂ ਦਾ ਜਨਮ 23 ਦਸੰਬਰ 1984 ਨੂੰ ਲੁਧਿਆਣਾ ਪੰਜਾਬ 'ਚ ਹੋਇਆ ਸੀ। ਉਨ੍ਹਾਂ ਨੇ ਆਪਣੇ ਗਾਇਕੀ ਦੀ ਸ਼ੁਰੂਆਤ 12 ਸਾਲ ਦੀ ਉਮਰ 'ਚ ਕੀਤੀ ਸੀ। ਪ੍ਰਭ ਗਿੱਲ ਨੇ ਆਪਣੀ ਸਖਤ ਮਿਹਨਤ ਤੇ ਦ੍ਰਿੜ ਵਿਸ਼ਵਾਸ ਨਾਲ ਸੰਗੀਤ ਦੇ ਰਾਹ ਤੇ ਚਲਦੇ ਰਹੇ ਤੇ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਇਆ ਹੈ। ਆਪਣੀ ਦਿਲਕਸ਼ ਆਵਾਜ਼ ਨਾਲ ਉਹਨਾਂ ਨੇ ਸਾਰੇ ਪੰਜਾਬੀਆਂ ਦੇ ਦਿਲਾਂ 'ਚ ਆਪਣੀ ਵੱਖਰੀ ਜਗ੍ਹਾ ਬਣਾਈ ਹੋਈ ਹੈ। ਪ੍ਰਭ ਗਿੱਲ ਵਧੀਆ ਸੰਗੀਤਕਾਰਾਂ 'ਚੋਂ ਇਕ ਹਨ। ਪ੍ਰਭ ਗਿੱਲ ਜਿਹਨਾਂ ਨੂੰ ਹਰਮੋਨੀਅਮ ਨਾਲ ਕਾਫੀ ਜ਼ਿਆਦਾ ਲਗ੍ਹਾ ਹੈ।ਪ੍ਰਭ ਗਿੱਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਿਆਰ-ਮੋਹਬਤਾਂ ਵਾਲੇ ਗੀਤ ਗਾਉਣ ਜ਼ਿਆਦਾ ਪਸੰਦ ਹਨ।

https://twitter.com/PTC_Network/status/1071463285092954112

ਹੋਰ ਦੇਖੋ:  ਰੂਹਾਂ ਦੇ ਪਿਆਰ ਦੀ ਕਹਾਣੀ ਦਰਸ਼ਾਉਂਦਾ ਹੈ ਪ੍ਰਭ ਗਿੱਲ ਦਾ ਨਵਾਂ ਗੀਤ, ਵੇਖੋ ਵੀਡੀਓ

ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ‘ਤਮੰਨਾ’, ‘ਤੇਰੇ ਬਿਨਾਂ’, ‘ਤਾਰਿਆਂ ਦੇ ਦੇਸ਼’, ‘ਮੇਰੇ ਕੋਲ’, ‘ਬੱਚਾ’, ‘ਨੈਣਾਂ’, ‘ਪਹਿਲੀ ਵਾਰ’, ‘ਸ਼ੁੱਕਰ ਦਾਤਿਆ’ ਤੇ ‘ਇਕ ਰੀਝ’ ਵਰਗੇ ਕਈ ਹੋਰ ਵਧੀਆ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫਿਲਮਾਂ ਜਿਵੇਂ ਬੰਬੂਕਾਟ, ਲੌਂਗ ਲਾਚੀ, ਦਾਣਾ ਪਾਣੀ ਵਰਗੀ ਕਈ ਫਿਲਮਾਂ ‘ਚ ਆਪਣੀ ਆਵਾਜ਼ ਨਾਲ ਚਾਰ ਚੰਨ ਲਾ ਚੁੱਕੇ ਹਨ। ਪ੍ਰਭ ਗਿੱਲ ਦੇ ਹਰ ਇੱਕ-ਇੱਕ ਗੀਤ ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ ਜਿਸ ਦੇ ਚਲਦੇ ਉਹਨਾਂ ਨੂੰ ਇਸ ਸਾਲ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 'ਚ ਮੋਸਟ ਰੋਮਾਂਟਿਕ ਗੀਤ ਦਾ ਅਵਾਰਡ ਮਿਲ ਚੁੱਕਾ ਹੈ ਤੇ ਉਹਨਾਂ ਫੈਨਜ਼ ਉਹਨਾਂ ਦੇ ਗੀਤਾਂ ਦੀ ਬੇਸਬਰੀ ਦੇ ਨਾਲ ਉਡੀਕ ਕਰਦੇ ਹਨ। ਹਾਲ 'ਚ ਹੀ ਉਹਨਾਂ ਦਾ ਨਵਾਂ ਗੀਤ 100 100 ਵਾਰ ਰਿਲੀਜ਼ ਹੋਇਆ ਹੈ ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਰਾ ਮਿਲ ਰਿਹਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network