ਦੇਖੋ ਵੀਡੀਓ : ਰਾਜਵੀਰ ਜਵੰਦਾ ਆਪਣੇ ਨਵੇਂ ਜੋਸ਼ੀਲੇ ਕਿਸਾਨੀ ਗੀਤ ‘ਜ਼ਿੰਦਾਬਾਦ’ ਦੇ ਨਾਲ ਪਾ ਰਹੇ ਨੇ ਸੋਸ਼ਲ ਮੀਡੀਆ ‘ਤੇ ਧੱਕ

written by Lajwinder kaur | January 31, 2021

ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕਿ ਆਪਣੇ ਨਵੇਂ ਕਿਸਾਨੀ ਗੀਤ 'ਜ਼ਿੰਦਾਬਾਦ' ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੋਸ਼ ਦੇ ਨਾਲ ਭਰੇ ਇਸ ਗੀਤ ਨੂੰ ਗਾਇਕ ਰਾਜਵੀਰ ਜਵੰਦਾ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਹੈ । image of rajvir jawanda pic ਹੋਰ ਪੜ੍ਹੋ: ‘ਸੋ ਆਓ ਪਹਿਲਾਂ ਤੋਂ ਦੁੱਗਣੀ ਗਿਣਤੀ ‘ਚ ਪਹੁੰਚੀਏ ਸਾਰੇ ਬਾਰਡਰਾਂ ‘ਤੇ’ – ਗਾਇਕ ਕੰਵਰ ਗਰੇਵਾਲ ਨੇ ਸਿੰਘੂ ਬਾਰਡਰ ਤੋਂ ਵੀਡੀਓ ਸ਼ੇਅਰ ਕਰਕੇ ਕੀਤੀ ਅਪੀਲ
ਇਸ ਗੀਤ ਦੇ ਬੋਲ Vicky Dhaliwal ਨੇ ਲਿਖੇ ਨੇ ਤੇ ਮਿਊਜ਼ਿਕ KV Singh ਨੇ ਦਿੱਤਾ ਹੈ । ਗਾਣੇ ਦਾ ਬਾਕਮਾਲ ਦਾ ਵੀਡੀਓ Sukhdarshan Singh ਨੇ ਬਣਾਇਆ ਹੈ । ਇਸ ਗੀਤ ਨੂੰ ਰਾਜਵੀਰ ਜਵੰਦਾ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । inside pic of rajvir jawanda song ਦੱਸ ਦਈਏ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਉਤੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ । ਪਰ ਸਰਕਾਰ ਦੀਆਂ ਮਾੜੀਆਂ ਚਾਲਾਂ ਦੇ ਨਾਲ ਇਸ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ ਕੀਤੀ ਗਈ ਸੀ । ਪਰ ਇਹ ਅੰਦੋਲਨ ਹੁਣ ਦੁਗਣੇ ਜੋਸ਼ ਦੇ ਨਾਲ ਚੱਲ ਰਿਹਾ ਹੈ । ਟਰਾਲੀਆਂ ਭਰ-ਭਰ ਪੰਜਾਬ ਤੇ ਹਰਿਆਣੇ ਤੋਂ ਲੋਕ ਅੰਦੋਲਨ ‘ਚ ਸ਼ਾਮਿਲ ਹੋ ਰਹੇ ਨੇ । ਪੰਜਾਬੀ ਗਾਇਕ ਵੀ ਆਪਣੇ ਜੋਸ਼ੀਲੇ ਗੀਤਾਂ ਦੇ ਨਾਲ ਇਸ ਅੰਦੋਲਨ ‘ਚ ਪੂਰਾ ਜੋਸ਼ ਭਰ ਰਹੇ ਨੇ। inside pic of rajvir jawanda new song zindabaad out now

0 Comments
0

You may also like