ਸਰਦੂਲ ਸਿਕੰਦਰ ਨੇ ਆਪਣੇ ਹੀ ਅੰਦਾਜ਼ 'ਚ ਸਾਬਰ ਕੋਟੀ ਨੂੰ ਕੀਤਾ ਯਾਦ, ਦੇਖੋ ਵੀਡਿਓ 

written by Rupinder Kaler | January 29, 2019

ਗਾਇਕ ਸਾਬਰ ਕੋਟੀ ਦੇ ਪਿੰਡ ਕੋਟ ਕਰਾਰ ਖਾਨ ਵਿੱਚ ਉਹਨਾਂ ਦੀ ਪਹਿਲੀ ਬਰਸੀ ਮਨਾਈ ਗਈ । ਇਸ ਪ੍ਰੋਗਰਾਮ ਵਿੱਚ ਸ਼ਾਹਕੋਟ ਘਰਾਨੇ ਦੇ ਉਸਤਾਦ ਪੂਰਨ ਸ਼ਾਹ ਕੋਟੀ, ਸਰਦੂਲ ਸਿਕੰਦਰ, ਗੁਰਲੇਜ਼ ਅਖਤਰ ਸਮੇਤ ਕਈ ਵੱਡੇ ਗਾਇਕਾਂ ਨੇ ਹਾਜ਼ਰੀ ਲਗਵਾਈ । ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਗਾਇਕਾਂ ਨੇ ਸਾਬਰ ਕੋਟੀ ਦੇ ਗਾਣੇ ਗਾ ਕੇ ਉਹਨਾਂ ਨੂੰ ਸਰਧਾਂਜਲੀ ਦਿੱਤੀ ।

Sabar Koti With Sardool Sikander Sabar Koti With Sardool Sikander

ਪਰ ਜਦੋਂ ਸਰਦੂਲ ਸਿਕੰਦਰ ਸਟੇਜ਼ ਤੇ ਆਏ ਤਾਂ ਉਹ ਕਾਫੀ ਭਾਵੁਕ ਹੋ ਗਏ । ਇਸ ਮੌਕੇ ਉਹਨਾਂ ਦੇ ਨਾਲ ਸਾਬਰ ਕੋਟੀ ਦੇ ਬੇਟੇ ਐਲਐਕਸ ਕੋਟੀ ਤੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਰਹੇ ।ਸਰਦੂਲ ਸਿਕੰਦਰ ਨੇ ਸਟੇਜ਼ ਤੇ ਕਈ ਗਾਣੇ ਸੁਣਾਏ ਪਰ ਇਹਨਾਂ ਗਾਣਿਆਂ ਦੇ ਨਾਲ ਨਾਲ ਉਹਨਾਂ ਨੇ ਸਾਬਰ ਕੋਟੀ ਨਾਲ ਜੁੜੀਆਂ ਕਈ ਗੱਲਾਂ ਦਾ ਵੀ ਖੁਲਾਸਾ ਕੀਤਾ ।ਸਰਦੂਲ ਸਿਕੰਦਰ ਦੀਆਂ ਗੱਲਾਂ ਸੁਣ ਕੇ ਉੱਥੇ ਮੌਜੂਦ ਹਰ ਕੋਈ ਭਾਵੁਕ ਹੋ ਗਿਆ ।

https://www.youtube.com/watch?v=yclR-8fgn5w

ਇਸ ਪ੍ਰੋਗਰਾਮ ਵਿੱਚ ਸਰਦੂਲ ਸਿਕੰਦਰ ਨੇ ਵੀ ਸਾਬਰ ਕੋਟੀ ਦੇ ਵੀ ਕਈ ਗਾਣੇ ਗਾਏ ।ਸਰਦੂਲ ਸਿਕੰਦਰ ਦੇ ਇਹਨਾਂ ਗਾਣਿਆਂ ਤੇ ਹਰ ਕੋਈ ਝੂਮਦਾ ਹੋਇਆ ਦਿਖਾਈ ਦਿੱਤਾ ।

You may also like