ਪੰਜਾਬੀ ਪਹਿਰਾਵੇ ਦੇ ਨਾਲ ਖੇਤ ‘ਚ ਬੈਠੇ ਨਜ਼ਰ ਆਏ ਗਾਇਕ ਸਰਬਜੀਤ ਚੀਮਾ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਇਹ ਤਸਵੀਰ

written by Lajwinder kaur | April 27, 2021 10:25am

ਪੰਜਾਬੀ ਗਾਇਕ ਸਰਬਜੀਤ ਚੀਮਾ ਜੋ ਕਿ ਲੰਬੇ ਸਮੇਂ ਤੋਂ ਆਪਣੇ ਗੀਤਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ । ਉਹ ਬਹੁਤ ਜਲਦ ਆਪਣਾ ਨਵਾਂ ਕਿਸਾਨੀ ਗੀਤ "ਪੰਜਾਬ" ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਆਪਣੇ ਨਵੇਂ ਗੀਤ ਬਾਰੇ ਜਾਣਕਾਰੀ ਦਿੱਤੀ ਹੈ।

singer sarbjit cheema with his son gurvar cheema image credit: facebook

ਹੋਰ ਪੜ੍ਹੋੋ : ਤੰਦੂਰੀ ਚਾਹ ਦਾ ਅਨੰਦ ਲੈਂਦੀ ਨਜ਼ਰ ਆਈ ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ, ਦੇਖੋ ਵੀਡੀਓ

inside image of singer sarbjit cheema image credit: facebook

ਉਨ੍ਹਾਂ ਨੇ ਨਾਲ ਹੀ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ । ਫੋਟੋ ‘ਚ ਦੇਖ ਸਕਦੇ ਹੋ ਉਨ੍ਹਾਂ ਨੇ ਵ੍ਹਾਈਟ ਰੰਗ ਦਾ ਪੰਜਾਬੀ ਪਹਿਰਾਵਾ ਪਾਇਆ ਹੋਇਆ ਹੈ ਤੇ ਪੱਕੀ ਹੋਈ ਕਣਕ ਦੇ ਕੋਲ ਬੈਠੇ ਹੋਏ ਨਜ਼ਰ ਆ ਰਹੇ ਨੇ।  ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਨਵਾਂ "ਪੰਜਾਬ"ਗੀਤ ਬਹੁਤ ਜਲਦੀ...

ਸ਼ੀਸ਼ੇ ਮੋਹਰੇ ਬੰਨ ਲੈਣੀ ਪੱਗ ਪੋਚ ਕੇ

ਰੱਖਦੇ ਸੀ ਪੱਬ ਫਿਰ ਬੋਚ ਬੋਚ ਕੇ

ਮਰਜ਼ੀ ਨਾ ਸੌਣਾ, ਮਰਜ਼ੀ ਨਾ ਉੱਠਣਾ

ਇੱਕ ਗਲ੍ਹ ਪਾਉਣਾ, ਦੂਜਾ ਲਾਹ ਕੇ ਸੁੱਟਣਾ

ਬਾਪੂ ਦੀ ਕਮਾਈ ਜਿੱਥੇ ਸ਼ੌਕ ਪਾਲਦੀ

ਮੌਜ ਨਈਓਂ ਲੱਭਣੀ ਪੰਜਾਬ ਨਾਲ ਦੀ.

ਚੜ੍ਹਦੀਕਲਾ 🙏🏻’ । ਦਰਸ਼ਕਾਂ ਨੂੰ ਗਾਇਕ ਸਰਬਜੀਤ ਚੀਮਾ ਦੀ ਇਹ ਪੋਸਟ ਕਾਫੀ ਪਸੰਦ ਆ ਰਹੀ ਹੈ।

inside image of sarbjit cheema post comments image credit: facebook

ਜੇ ਗੱਲ ਕਰੀਏ ਸਰਬਜੀਤ ਚੀਮਾ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਕਿਸਾਨੀ ਸੰਘਰਸ਼ ‘ਚ ਆਪਣਾ ਯੋਗਦਾਨ ਪਾਉਣ ਦੇ ਲਈ ਕੈਨੇਡਾ ਤੋਂ ਆਏ ਹੋਏ ਨੇ। ਉਹ ਲਗਾਤਾਰ ਕਿਸਾਨੀ ਗੀਤਾਂ ਦੇ ਨਾਲ ਇਸ ਸੰਘਰਸ਼ ਨੂੰ ਜੋਸ਼ੀਲਾ ਬਣਾ ਰਹੇ ਨੇ। ਵਧੀਆ ਗਾਇਕ ਹੋਣ ਦੇ ਨਾਲ ਸਰਬਜੀਤ ਚੀਮਾ ਕਮਾਲ ਦੇ ਐਕਟਰ ਵੀ ਨੇ। ਉਹ ਕਈ ਪੰਜਾਬੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ।

punjabi Singer sarbjit cheema in desi avtaar image credit: facebook

 

 

You may also like