ਪਰਮੀਸ਼ ਵਰਮਾ ਦੇ ਵਿਆਹ ਵਿੱਚ ਪਹੁੰਚੇ ਸ਼ੈਰੀ ਮਾਨ ਇਸ ਗੱਲ ਤੋਂ ਹੋਏ ਨਰਾਜ਼, ਲਾਈਵ ਹੋ ਕੇ ਦੱਸੀ ਨਰਾਜ਼ਗੀ ਦੀ ਵਜ੍ਹਾ

written by Rupinder Kaler | October 19, 2021

ਪਰਮੀਸ਼ ਵਰਮਾ (parmish verma) ਆਪਣੀ ਪ੍ਰੇਮਿਕਾ ਤੇ ਮੰਗੇਤਰ ਗੀਤ ਗਰੇਵਾਲ ਨਾਲ ਵਿਆਹ ਕਰਵਾ ਰਹੇ ਹਨ । ਜਿਸ ਦੀਆਂ ਤਸਵੀਰਾਂ ਤੇ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ । ਪਰਮੀਸ਼ ਦੇ ਵਿਆਹ ਵਿੱਚ ਗਾਇਕ ਸ਼ੈਰੀ ਮਾਨ (sharry mann) ਵੀ ਪਹੁੰਚੇ ਸਨ । ਪਰ ਉਹ ਪਰਮੀਸ਼ (parmish verma) ਤੋਂ ਕੁਝ ਨਰਾਜ਼ ਨਜ਼ਰ ਆ ਰਹੇ ਹਨ ।

feature image of geet grewal and parmish verma Pic Courtesy: Instagram

ਹੋਰ ਪੜ੍ਹੋ :

ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਪਤੀ ਨੂੰ ਜਨਮ ਦਿਨ ‘ਤੇ ਖ਼ਾਸ ਅੰਦਾਜ਼ ‘ਚ ਦਿੱਤੀ ਵਧਾਈ, ਵੀਡੀਓ ਕੀਤਾ ਸਾਂਝਾ

Pic Courtesy: Instagram

ਸ਼ੈਰੀ (sharry mann)  ਨੇ ਆਪਣੀ ਨਰਾਜ਼ਗੀ ਲਾਈਵ ਹੋ ਕੇ ਕੱਢੀ ਹੈ । ਦਰਅਸਲ ਸ਼ੈਰੀ ਪਰਮੀਸ਼ ਤੇ ਗੀਤ ਦੇ ਵਿਆਹ ਵਿੱਚ ਗਏ ਸਨ ਜਿੱਥੇ ਉਹਨਾਂ ਦਾ ਫੋਨ ਜਮਾਂ ਕਰਵਾ ਲਿਆ ਗਿਆ ਕਿਉਂਕਿ ਵਿਆਹ ਵਿੱਚ ਕਿਸੇ ਨੂੰ ਵੀ ਫੋਨ ਲਿਜਾਣ ਦੀ ਇਜ਼ਾਜਤ ਨਹੀਂ ਸੀ ।

ਇਸ ਸਭ ਦੇ ਚਲਦੇ ਸ਼ੈਰੀ (sharry mann)  ਨੇ ਲਾਈਵ ਹੋ ਕੇ ਆਪਣੀ ਨਰਾਜਗੀ ਜਾਹਿਰ ਕੀਤੀ ਤੇ ਕਿਹਾ ਕਿ ਉਹ ਪਰਮੀਸ਼ ਨੂੰ ਸ਼ੁਭਕਾਮਨਾਵਾਂ ਦੇਣ ਲਈ ਆਇਆ ਸੀ ਪਰ ਉਸ ਨੂੰ ਪਰਮੀਸ਼ (parmish verma) ਮਿਲਿਆ ਤੱਕ ਨਹੀਂ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪਰਮੀਸ਼ ਵਰਮਾ ਨੇ ਅਗਸਤ ਵਿੱਚ ਇੰਸਟਾਗ੍ਰਾਮ 'ਤੇ ਗੀਤ ਨਾਲ ਆਪਣੇ ਰਿਸ਼ਤੇ ਦਾ ਖੁਲ੍ਹੇਆਮ ਐਲਾਨ ਕੀਤਾ ।

You may also like