ਸ਼ਿਪਰਾ ਗੋਇਲ ਲਈ ਉਸਤਾਦ ਬੱਬੂ ਮਾਨ ਨੇ ਲਿਖ ਦਿੱਤੀਆਂ ਇਹ ਸਤਰਾਂ, ਗਾਇਕਾ ਨੇ ਕੀਤੀਆਂ ਸਾਂਝੀਆਂ

written by Lajwinder kaur | January 09, 2020

ਪੰਜਾਬੀ ਗਾਇਕਾ ਸ਼ਿਪਰਾ ਗੋਇਲ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਹੀ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ। ਜੀ ਹਾਂ ਉਨ੍ਹਾਂ ਵੱਲੋਂ ਬੱਬੂ ਮਾਨ ਨਾਲ ਫੋਟੋ ਸ਼ੇਅਰ ਕਰਦੇ ਹੋਏ ਆਪਣੀ ਖੁਸ਼ੀ ਆਪਣੇ ਫੈਨਜ਼ ਦੇ ਨਾਲ ਵੀ ਸਾਂਝੀ ਕੀਤੀ ਹੈ। ਇਸ ਤਸਵੀਰ ਦੇ ਨਾਲ ਕੈਪਸ਼ਨ ‘ਚ ਜੋ ਸਤਰਾਂ ਲਿਖੀਆਂ ਗਈਆਂ ਨੇ ਉਹ ਬੱਬੂ ਮਾਨ ਵੱਲੋਂ ਲਿਖੀਆਂ ਗਈ ਨੇ। ਕੈਪਸ਼ਨ ‘ਚ ਲਿਖਿਆ- ‘ਛੂਹ ਲੇਂਗੇ ਆਸਮਾਨ ਏਕ ਦਿਨ...ਪਾ ਲੇਂਗੇ ਜਹਾਂ ਏਕ ਦਿਨ..’

 
View this post on Instagram
 

Choo lenge asmaan ik din:::pa lenge jahan ek din... . Caption written himself by Ustaad Ji ?

A post shared by Shipra Goyal (@theshipragoyal) on

ਹੋਰ ਵੇਖੋ:ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਸ਼ਹਿਨਾਜ਼ ਗਿੱਲ ਦਾ ਛੋਟੀ ਬੱਚੀ ਨਾਲ ਮਸਤੀ ਕਰਦਿਆਂ ਦਾ ਇਹ ਵੀਡੀਓ ਇਸ ਨਾਲ ਸ਼ਿਪਰਾ ਨੇ ਦੱਸਿਆ ਹੈ ਕਿ ਇਹ ਕੈਪਸ਼ਨ ਉਸਤਾਦ ਵੱਲੋਂ ਲਿਖੀ ਗਈ ਹੈ। ਇਸ ਫੋਟੋ ‘ਚ ਸ਼ਿਪਰਾ ਗੋਇਲ ਬੱਬੂ ਮਾਨ ਦੇ ਨਾਲ ਨਜ਼ਰ ਆ ਰਹੇ ਹਨ। ਇਸ ਮੁਲਾਕਾਤ ਤੋਂ ਲੱਗਦਾ ਇਹ ਦੋਵੇਂ ਗਾਇਕ ਇਕੱਠੇ ਆਪਣੇ ਫੈਨਜ਼ ਲਈ ਕੁਝ ਨਵਾਂ ਲੈ ਕੇ ਆਉਣਗੇ। ਜੇ ਗੱਲ ਕਰੀਏ ਸ਼ਿਪਰਾ ਗੋਇਲ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ‘ਸਾਹ ਚੱਲਦੇ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ ਅੰਗਰੇਜ਼ੀ ਵਾਲੀ ਮੈਡਮ, ਬਲਗੇੜੀ, ਯਾਦਾਂ ਤੇਰੀਆਂ, ਛੋਟੀ ਛੋਟੀ ਗੱਲ, ਲਵਲੀ VS ਪੀਯੂ, ਅੱਖ ਜੱਟੀ ਦੀ ਵਰਗੇ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਇਸ ਤੋਂ ਇਲਾਵਾ ਉਹ ਛੜਾ, ਸਾਕ, ਤੂੰ ਮੇਰਾ ਕੀ ਲੱਗਦਾ ਵਰਗੀਆਂ ਪੰਜਾਬੀ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ।  

0 Comments
0

You may also like