ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕੀਤੇ ਕਈ ਵੱਡੇ ਖੁਲਾਸੇ, ਪੁੱਤ ਦੇ ਕਤਲ ਪਿੱਛੇ ਕੁਝ 'ਨਜ਼ਦੀਕੀ ਦੋਸਤਾਂ' ‘ਤੇ ਲਗਾਏ ਦੋਸ਼

written by Lajwinder kaur | August 15, 2022

Punjabi Singer Sidhu Moose Wala's father alleges 'close friends' behind His Son's  murder: ਹਾਲ ਹੀ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਇੱਕ ਭਾਸ਼ਣ ਦੌਰਾਨ ਆਪਣੇ ਪੁੱਤ ਦੇ ਕਤਲ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ “ਸਿੱਧੂ ਦੇ ਕਤਲ ਪਿੱਛੇ ਉਸਦੇ ਪੁਰਾਣੇ ਜਾਨ ਪਛਾਣ ਦੇ ਬੰਦਿਆਂ ਦਾ ਹੱਥ ਹੈ ਅਤੇ ਉਹ ਹਰ ਕਿਸੇ ਦਾ ਨਾਮ ਦੱਸਣਗੇ ਅਤੇ ਉਹ ਸਭ ਕੁਝ ਦੱਸਣਗੇ ਜੋ ਲੋਕ ਅਜੇ ਤੱਕ ਨਹੀਂ ਜਾਣਦੇ ਹਨ”।

ਹੋਰ ਪੜ੍ਹੋ :ਬੇਬੀਮੂਨ ਤੋਂ ਵਾਪਸ ਆਏ ਰਣਬੀਰ-ਆਲੀਆ, ਏਅਰਪੋਰਟ ‘ਤੇ ਅਦਾਕਾਰਾ ਆਪਣੇ ਵੱਡੇ ਸਾਰੇ ਬੇਬੀ ਬੰਪ ਨੂੰ ਇਸ ਤਰ੍ਹਾਂ ਫਲਾਂਟ ਕਰਦੀ ਆਈ ਨਜ਼ਰ

inside image of balkaur singh father of sidhu moose wala image source instagram

ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ 80 ਦਿਨਾਂ ਬਾਅਦ ਉਸ ਦੇ ਪਿਤਾ ਬਲਕੌਰ ਸਿੰਘ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਪਿੱਛੇ ਉਸ ਦੇ ਕੁਝ ਨਜ਼ਦੀਕੀ ਦੋਸਤ ਰਹੇ ਹਨ।  ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇਨ੍ਹਾਂ ਵਿਅਕਤੀਆਂ ਦੇ ਨਾਂ ਜਾਰੀ ਕਰਨਗੇ।

sidhu moose wala new pic viral-min image source instagram

ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਕਿਉਂਕਿ ਉਹ ਬਹੁਤ ਘੱਟ ਸਮੇਂ ਵਿੱਚ ਪ੍ਰਸਿੱਧੀ ਦੀ ਕਤਾਰ ਵਿੱਚ ਆ ਗਿਆ ਸੀ ਅਤੇ ਕੁਝ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਸਨ।

Sidhu Moose Wala murder case: Two shooters among 3 arrested in attempt to murder case image source instagram

ਦੱਸ ਦਈਏ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਹਮਲੇ ਵਿੱਚ ਸਿੱਧੂ ਮੂਸੇਵਾਲਾ ਦੇ ਦੋ ਸਾਥੀ ਵੀ ਗੰਭੀਰ ਜ਼ਖ਼ਮੀ ਹੋਏ ਸਨ। ਸਿੱਧੂ ਮੂਸੇਵਾਲਾ ਦੇ ਕਤਲ ਦਾ ਜ਼ਿੰਮਾ ਵਿਦੇਸ਼ ‘ਚ ਬੈਠੇ ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਲਿਆ ਸੀ। ਸਿੱਧੂ ਦੇ ਫੈਨਜ਼ ਤੇ ਪਰਿਵਾਰ ਵਾਲੇ ਸਿੱਧੂ ਮੂਸੇਵਾਲਾ ਦੀ ਮੌਤ ਦੇ ਇਨਸਾਫ ਦੀ ਉਡੀਕ ਕਰ ਰਹੇ ਹਨ।

 

You may also like