ਸਿੱਧੂ ਮੂਸੇਵਾਲਾ ‘ਤੇ ਜਾਨਲੇਵਾ ਹਮਲਾ, ਫਾਇਰਿੰਗ 'ਚ ਹੋਈ ਮੌਤ

written by Lajwinder kaur | May 29, 2022

Punjabi Singer Sidhu Moosewala Dead: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਪਿੰਡ ਜਵਾਹਰਕੇ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਈਰਿੰਗ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸਿੱਧੂ ਮੂਸੇ ਵਾਲਾ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ।  ਇਸ ਹਮਲੇ 'ਚ ਸਿੱਧੂ ਮੂਸੇਵਾਲ ਦੀ ਮੌਤ ਹੋ ਗਈ ਹੈ।

image From Instagram

ਮਾਨਸਾ ਹਸਪਤਾਲ 'ਚ ਜ਼ਖਮੀ ਸਿੱਧੂ ਮੂਸਾਵਾਲਾ ਨੂੰ ਲੈ ਜਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਨ੍ਹਾਂ ਦੇ ਨਾਲ ਦੇ ਸਾਥੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਖਬਰਾਂ ਮੁਤਾਬਿਕ 8 ਤੋਂ 10 ਗੋਲੀਆਂ ਲੱਗੀਆਂ ਹਨ ਸਿੱਧੂ ਮੂਸੇਵਾਲਾ । ਦੱਸ ਦਈਏ ਸਿੱਧੂ ਮੂਸੇਵਾਲ ਖੁਦ ਹੀ ਥਾਰ ਗੱਡੀ ਨੂੰ ਚਲਾ ਰਹੇ ਹਨ। ਉਹ ਆਪਣੇ ਘਰ ਤੋਂ ਹੀ ਚਾਰ -ਪੰਜ ਕਿਲੋਮੀਟਰ ਹੀ ਦੂਰ ਗਏ ਸੀ, ਜਦੋਂ ਉਨ੍ਹਾਂ ਉੱਥੇ ਇਹ ਹਮਲਾ ਹੋਇਆ।

sidhu moosewala image From Instagram

ਸਿੱਧੂ ਮੂਸੇਵਾਲਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜਿਆ ਹੋਏ ਸੀ। ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਸਨ। ਗਾਇਕ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵੀ ਕੰਮ ਚੁੱਕੇ ਸਨ।

You may also like