Trending:
ਇਸ ਗਾਣੇ ਨਾਲ ਸੁਦੇਸ਼ ਕੁਮਾਰੀ ਨੂੰ ਗਾਇਕੀ ਦੇ ਖੇਤਰ 'ਚ ਮਿਲੀ ਸੀ ਪਹਿਚਾਣ, ਜਾਣੋਂ ਪੂਰੀ ਕਹਾਣੀ
ਸੁਦੇਸ਼ ਕੁਮਾਰੀ ਉਹ ਗਾਇਕਾ ਹੈ ਜਿਸ ਗੀਤ ਨੂੰ ਉਹ ਗਾ ਦੇਵੇ ਉਹ ਹਿੱਟ ਹੋ ਜਾਂਦਾ ਹੈ । ਸੁਦੇਸ਼ ਕੁਮਾਰੀ ਦੀ ਅਵਾਜ਼ ਅਜਿਹੀ ਹੈ ਜਿਹੜੀ ਹਰ ਇੱਕ ਨੂੰ ਕੀਲ ਕੇ ਰੱਖ ਦਿੰਦੀ ਹੈ । ਮਾਸਟਰ ਓਮ ਪ੍ਰਕਾਸ਼ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖਣ ਵਾਲੀ ਸੁਦੇਸ਼ ਕੁਮਾਰੀ ਨੇ ਹਜ਼ਾਰਾਂ ਹਿੱਟ ਗਾਣੇ ਦਿੱਤੇ ਹਨ । ਸ਼ੁਰੂ ਦੇ ਦਿਨਾਂ ਵਿੱਚ ਸੁਦੇਸ਼ ਕੁਮਾਰੀ ਜਗਰਾਤਿਆਂ ਵਿੱਚ ਭਜਨ ਗਾਉਂਦੀ ਹੁੰਦੀ ਸੀ । ਇੱਕ ਜਗਰਾਤੇ ਦੌਰਾਨ ਜਦੋਂ ਕਲਾਕਾਰਾਂ ਦੇ ਜੌਹਰੀ ਅਸ਼ੋਕ ਬਾਂਸਲ ਨੇ ਸੁਦੇਸ਼ ਨੂੰ ਗਾਉਂਦੇ ਸੁਣਿਆ ਤਾਂ ਉਹਨਾਂ ਨੇ ਸੁਦੇਸ਼ ਨੂੰ ਪਹਿਲੀ ਵੱਡੀ ਬਰੇਕ ਦਿੱਤੀ ।
https://www.youtube.com/watch?v=TbFKxrUfE9w
ਸੁਦੇਸ਼ ਦਾ ਪਹਿਲਾ ਗੀਤ 'ਤ੍ਰਿੰਜਣ' ਸਰਦੂਲ ਸਿਕੰਦਰ ਨਾਲ ਰਿਕਾਰਡ ਹੋਇਆ ਸੀ। ਭਾਵੇਂ ਸੁਦੇਸ਼ ਕੁਮਾਰੀ ਦੇ ਦੋਗਾਣਿਆਂ ਦੀ ਸ਼ੁਰੂਆਤ ਹੋ ਗਈ ਸੀ, ਪਰ ਉਸ ਨੂੰ ਗਾਇਕੀ ਦੇ ਖੇਤਰ ਵਿੱਚ ਪਹਿਚਾਣ 'ਵੇ ਸ਼ੁਦਾਈਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ' ਗੀਤ ਨਾਲ ਹੀ ਮਿਲੀ ਸੀ । ਸੁਦੇਸ਼ ਦੀ ਕਾਮਯਾਬੀ ਵਿੱਚ ਉਸ ਦੇ ਜੀਵਨ ਸਾਥੀ ਰੇਸ਼ਮ ਸਿੰਘ ਨੌਰਥ ਦਾ ਵੀ ਵੱਡਾ ਯੋਗਦਾਨ ਹੈ।
Sudesh Kumari with husband
ਰੇਸ਼ਮ ਖ਼ੁਦ ਵੀ ਸ਼ਾਇਰ ਅਤੇ ਗਾਇਕ ਹੈ। ਪਿਛਲੇ ਸਮੇਂ ਤੋਂ ਸੁਦੇਸ਼ ਸੋਲੋ ਗਾਇਕੀ ਵਿੱਚ ਵੀ ਤਜਰਬੇ ਕਰ ਰਹੀ ਹੈ। ਜੁਆਏ ਅਤੁੱਲ ਦੇ ਸੰਗੀਤ ਵਿੱਚ ਰਿਲੀਜ਼ ਹੋਏ ਉਸ ਦੇ ਗੀਤ 'ਜਵਾਨੀ ਮੇਰੀ ਰੰਗਲੀ' ਨੂੰ ਸਰੋਤਿਆਂ ਦੀ ਭਰਵੀਂ ਦਾਦ ਮਿਲੀ ਹੈ ।
Sudesh-Kumari-With-brother
ਸੁਦੇਸ਼ ਕੁਮਾਰੀ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਦੀਪ ਢਿੱਲੋਂ ਨਾਲ ਕਿੰਨੇ ਵਜੇ ਹਾਜ਼ਰੀ ਲੁਆਵਾਂ ਤੇਰੇ ਕੋਲ ਚੰਨਾ ਦੱਸ ਤਾਂ ਸਹੀ, ਸੁਰਜੀਤ ਭੁੱਲਰ ਨਾਲ ਸਫਾਰੀ, ਧਰਮਪ੍ਰੀਤ ਨਾਲ ਸਾਉਣ ਦੀਆਂ ਝੜੀਆਂ, ਅਮਰ ਅਰਸ਼ੀ ਨਾਲ ਰੰਗਲੀ ਕੋਠੀ ਸਮੇਤ ਕਈ ਹੋਰ ਕਈ ਗਾਣੇ ਸੁਪਰ ਹਿੱਟ ਰਹੇ ਹਨ ।
https://www.youtube.com/watch?v=jsOZr1C2aGc
ਇੱਥੇ ਹੀ ਬੱਸ ਨਹੀਂ ਸੁਦੇਸ਼ ਨੇ ਸੋਲੋ ਟੇਪ ਪਿਆਰ ਦੇ ਚੱਕਰ ਅਤੇ ਧਾਰਮਿਕ ਟੇਪਾਂ ਝੰਡੇ ਝੂਲਦੇ ਤੇ ਕਾਸ਼ੀ ਨੂੰ ਜਾਣਾ ਵੀ ਸਰੋਤਿਆਂ ਦੀ ਝੋਲੀ ਪਾਈਆਂ ਹਨ। ਇਸ ਤੋਂ ਇਲਾਵਾ ਉਸ ਦੇ ਇੰਗਲੈਂਡ ਦੇ ਨਾਰਦਨ ਲਾਈਟਸ ਨਾਲ ਵੀ ਕੁਝ ਗੀਤ ਰਿਕਾਰਡ ਹੋਏ ਹਨ। ਉਸ ਨੇ ਗਾਇਕ ਸੁਰਜੀਤ ਭੁੱਲਰ ਨਾਲ ਤਕਰੀਬਨ 8 ਟੇਪਾਂ ਵਿੱਚ ਗਾਇਆ ਹੈ ।
https://www.youtube.com/watch?v=3wn8TIM_kU8
ਉਸ ਨੂੰ ਹੁਣ ਤਕ ਅਨੇਕਾਂ ਮਾਣ-ਸਨਮਾਨ ਮਿਲ ਚੁੱਕੇ ਹਨ। ਸੁਦੇਸ਼ ਕੁਮਾਰੀ ਨੇ ਕਈ ਪੰਜਾਬੀ ਫ਼ਿਲਮਾਂ ਦੇ ਗਾਣੇ ਵੀ ਗਾਏ ਹਨ । ਸੁਦੇਸ਼ ਮੁੰਡੇ ਯੂ.ਕੇ.ਦੇ, ਦਿਲ ਆਪਣਾ ਪੰਜਾਬੀ, ਫੇਰ ਮਾਮਲਾ ਗੜਬੜ, ਮਜਾਜਣ, ਗੱਭਰੂ ਦੇਸ਼ ਪੰਜਾਬ ਦੇ, ਜਵਾਨੀ ਜ਼ਿੰਦਾਬਾਦ ਸਮੇਤ ਤਕਰੀਬਨ 20-25 ਫ਼ਿਲਮਾਂ 'ਚ ਗਾ ਚੁੱਕੀ ਹੈ।
https://www.youtube.com/watch?v=3CYtNDnx0KU