ਸੁਨੰਦਾ ਸ਼ਰਮਾ ਦੇ ਇੰਸਟਾਗ੍ਰਾਮ ‘ਤੇ ਹੋਏ 5 ਮਿਲੀਅਨ ਫਾਲੋਵਰਸ, ਗਾਇਕਾ ਨੇ ਵੀਡੀਓ ਸਾਂਝਾ ਕਰਕੇ ਦੱਸਿਆ ਕਿਵੇਂ ਰਿਹਾ ਗਾਇਕੀ ਦੇ ਸਫ਼ਰ ਦਾ ਸੰਘਰਸ਼
ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ਦੱਸ ਰਹੇ ਹਨ ਕਿ ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ 5 ਮਿਲੀਅਨ ਫਾਲੋਵਰਸ ਹੋ ਗਏ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਇੱਕ ਵੀਡੀਓ ਬਨਾਉਣ ਤੋਂ ਬਾਅਦ ਉਹ ਮਸ਼ਹੂਰ ਹੋ ਗਏ ਅਤੇ ਲਗਾਤਾਰ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂੰਹਦੇ ਗਏ ਅਤੇ ਇਸ ਕਾਮਯਾਬੀ ‘ਚ ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਵੀ ਪੂਰਾ ਸਾਥ ਰਿਹਾ ।
ਜਿਸ ਦੀ ਬਦੌਲਤ ਉਹ ਅੱਜ ਇਸ ਮੁਕਾਮ ‘ਤੇ ਪਹੁੰਚੇ ਹਨ ਅਤੇ ਵੀਡੀਓ ਬਨਾਉਣ ਵਾਲੀ ਸੁਨੰਦਾ ਸ਼ਰਮਾ ਸਟੇਜਾਂ ‘ਤੇ ਪਰਫਾਰਮ ਕਰਦੀ ਹੈ । ਇਸ ਦੇ ਨਾਲ ਉਨ੍ਹਾਂ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੀਆਂ ਕਮੀਆਂ ਨੂੰ ਪਛਾਣਿਆਂ ਅਤੇ ਉਨ੍ਹਾਂ ਨੂੰ ਦੂਰ ਕੀਤਾ ।
https://www.instagram.com/p/CCQsp_gDT7d/
ਉਹ ਆਪਣੇ ਸੰਘਰਸ਼ ਨੂੰ ਬਿਆਨ ਕਰਦੇ ਹੋਏ ਦੱਸ ਰਹੇ ਹਨ ਕਿ ਉਨ੍ਹਾਂ ਲਈ ਇਹ ਸਫ਼ਰ ਏਨਾਂ ਆਸਾਨ ਨਹੀਂ ਸੀ । ਉਨ੍ਹਾਂ ਲਈ ਇਹ ਇੰਝ ਸੀ ਜਿਵੇਂ ਕਿਸੇ ਛੋਟੇ ਜਿਹੇ ਬੱਚੇ ਜਿਸ ਨੂੰ ਕਿ ਏਬੀਸੀ ਵੀ ਨਹੀਂ ਸੀ ਆਉਂਦੀ ਅਤੇ ਉਸ ਨੂੰ ਬੋਰਡ ਦੇ ਪੇਪਰਾਂ ‘ਚ ਬਿਠਾ ਦਿੱਤਾ ਹੋਵੇ ।
https://www.instagram.com/p/CCGrTeOD4yz/
ਪਰ ਉਨ੍ਹਾਂ ਨੇ ਆਪਣੇ ਆਪ ਨੂੰ ਮਜ਼ਬੂਤ ਬਣਾਇਆ ਅਤੇ ਇਸ ਦੇ ਨਾਲ ਹੀ ਪਰਿਵਾਰ ਦੇ ਸਹਿਯੋਗ ਸਦਕਾ ਉਹ ਆਪਣੀ ਮੰਜ਼ਿਲ ਨੂੰ ਪਾਉਣ ‘ਚ ਕਾਮਯਾਬ ਹੋ ਸਕੇ ਹਨ ।