ਕਿਸ ਦੀਆਂ ਨੀਂਦਰਾਂ ਉਡਾ ਰਹੇ ਨੇ ਬੱਬਲ ਰਾਏ

written by Lajwinder kaur | January 24, 2019

ਗਾਇਕ ਤੇ ਅਦਾਕਾਰ ਬੱਬਲ ਰਾਏ ਜਿਹਨਾਂ ਦਾ ਪੰਜਾਬੀ ਇੰਡਸਟਰੀ ‘ਚ ਪੂਰਾ ਬੋਲਬਾਲ ਹੈ, ਤੇ ਇਸ ਵਾਰ ਆਪਣੇ ਫੈਨਜ਼ ਨੂੰ ਜ਼ਿਆਦਾ ਉਡੀਕ ਨਾ ਕਰਵਾਉਂਦੇ ਹੋਏ ਆਪਣਾ ਨਵਾਂ ਗੀਤ ‘21ਵਾਂ’ ਲੈ ਕੇ ਹਾਜ਼ਰ ਹੋ ਚੁੱਕੇ ਨੇ।

ਹੋਰ ਵੇਖੋ: ਸੋਨਮ ਬਾਜਵਾ ਨੇ ਸਿੰਡ੍ਰੇਲਾ ਲੁੱਕ ਨਾਲ ਕਰਵਾਈ ਅੱਤ, ਦੇਖੋ ਵੀਡੀਓ

ਬੱਬਲ ਰਾਏ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਗੀਤ ਦੇ ਰਿਲੀਜ਼ਿੰਗ ਬਾਰੇ ਦੱਸਿਆ ਹੈ ਤੇ ਗੀਤ ਦੀ ਕਲਿੱਪ ਵੀਡੀਓ ਪਾ ਕੇ ਆਪਣੇ ਫੈਨਜ਼ ਨੂੰ ਖੁਸ਼ ਕਰ ਦਿੱਤਾ ਹੈ। ‘21ਵਾਂ’ ਗੀਤ ਨੂੰ ਬੱਬਲ ਰਾਏ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ ‘ਚ ਉਹਨਾਂ ਦਾ ਪੂਰਾ ਸਾਥ ਦਿੱਤਾ ਹੈ ਸੁਰੀਲੀ ਗਾਇਕਾ ਗੁਰਲੇਜ਼ ਅਖਤਰ ਨੇ ਜਿਹਨਾਂ ਨੇ ਸੁਰਾਂ ਦਾ ਨਾਲ ਪੂਰੀ ਅੱਤ ਕਰਵਾਈ ਪਈ ਹੈ। ਗੱਲ ਕਰੀਏ ਵੀਡੀਓ ਦੀ ਤਾਂ ਉਸ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ ਤੇ ਇਹ ਗੀਤ ਬੀਟ ਸੌਂਗ ਹੈ ਜੋ ਸਰੋਤਿਆਂ ਨੂੰ ਭੰਗੜੇ ਪਾਉਣ ਲਈ ਮਜ਼ਬੂਰ ਕਰ ਦੇਵੇਗਾ। ਬੱਬਲ ਰਾਏ ਬਹੁਤ ਸਟਾਈਲਿਸ਼ ਲੱਗ ਰਹੇ ਨੇ ਉਹਨਾਂ ਦੇ ਨਾਲ ਅਦਾਕਾਰੀ ਕੀਤੀ ਹੈ ਤਨੂ ਗਰੇਵਾਲ ਨੇ।

ਹੋਰ ਵੇਖੋ: ਪਾਲੀਵੁੱਡ ਸਿਤਾਰਿਆਂ ਨੇ ਦਿੱਤੀਆਂ ਵੱਖਰੇ ਅੰਦਾਜ਼ ਦੇ ਨਾਲ ਨਵੇਂ ਸਾਲ ਦੀਆਂ ਮੁਬਾਰਕਾਂ

‘ਇਕੀਵਾਂ’ ਗੀਤ ਦੇ ਬੋਲ ਮੱਟ ਸ਼ੇਰੋਂ ਵਾਲੇ ਨੇ ਲਿਖੇ ਨੇ ਤੇ ਪ੍ਰੀਤ ਹੁੰਦਲ ਨੇ ਮਿਊਜ਼ਿਕ ਦਿੱਤਾ ਹੈ। ‘21ਵਾਂ’ ਗੀਤ ਦੀ ਵੀਡੀਓ ਮਸ਼ਹੂਰ ਡਾਇਰੈਕਟਰ ਸੁੱਖ ਸੰਘੇੜਾ ਨੇ ਤਿਆਰ ਕੀਤੀ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ ਤੇ ਬੱਬਲ ਰਾਏ ਤੇ ਗੁਰਲੇਜ਼ ਅਖਤਰ ਦਾ ਗੀਤ ਸਰੋਤਿਆਂ ਨੂੰ ਬਹੁਤ ਪਸੰਦ ਆ ਰਿਹਾ ਹੈ।

You may also like