ਪ੍ਰਭ ਗਿੱਲ ਪੇਸ਼ ਕਰ ਰਹੇ ਨੇ ਪਿਆਰ ਦੇ ਰੰਗ ਆਪਣੇ ਨਵੇਂ ਗੀਤ ‘ਲਵ ਯੂ ਓਏ’ 'ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Written by  Lajwinder kaur   |  September 06th 2019 10:30 AM  |  Updated: September 06th 2019 10:30 AM

ਪ੍ਰਭ ਗਿੱਲ ਪੇਸ਼ ਕਰ ਰਹੇ ਨੇ ਪਿਆਰ ਦੇ ਰੰਗ ਆਪਣੇ ਨਵੇਂ ਗੀਤ ‘ਲਵ ਯੂ ਓਏ’ 'ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਪ੍ਰਭ ਗਿੱਲ ਅਜਿਹੇ ਗਾਇਕ ਨੇ ਜਿਨ੍ਹਾਂ ਦੇ ਜ਼ਿਆਦਤਰ ਗਾਣੇ ਰੋਮਾਂਟਿਕ ਜ਼ੌਨਰ ਦੇ ਹੀ ਹੁੰਦੇ ਹਨ। ਦਰਸ਼ਕਾਂ ‘ਚ ਪਿਆਰ ਨੂੰ ਵੰਡਦੇ ਹੋਏ ਉਨ੍ਹਾਂ ਦਾ ਇੱਕ ਹੋਰ ਨਵਾਂ ਗੀਤ LOVE YOU OYE ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ਇਸ ਗਾਣੇ ਨੂੰ ਪ੍ਰਭ ਗਿੱਲ ਨੇ ਆਪਣੀ ਪਿਆਰ ਭਰੀ ਆਵਾਜ਼ ਦੇ ਨਾਲ ਗਾਇਆ ਹੈ, ਤੇ ਫੀਮੇਲ ਗਾਇਕਾ ਸਵੀਤਾਜ ਬਰਾੜ ਨੇ ਗੀਤ ‘ਚ ਉਨ੍ਹਾਂ ਦੇ ਸਾਥ ਦਿੱਤਾ ਹੈ।

ਹੋਰ ਵੇਖੋ:‘ਜੱਜਮੈਂਟਲ ਹੈ ਕਿਆ’ ਦੇ ਨਵੇਂ ਗੀਤ ‘ਚ ਦੇਖਣ ਨੂੰ ਮਿਲ ਰਹੀ ਹੈ ਕੰਗਨਾ ਰਣੌਤ ਤੇ ਜਿੰਮੀ ਸ਼ੇਰਗਿੱਲ ਦੀ ਜੁਗਲਬੰਦੀ

ਇਸ ਗਾਣੇ ਦੇ ਬੋਲ ਮਨਿੰਦਰ ਕੈਲੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਦੇਸੀ ਰੂਟਜ਼ ਨੇ ਦਿੱਤਾ ਹੈ। ਇਸ ਗਾਣੇ ਦੀ ਵੀਡੀਓ ਟਰੂ ਮੇਕਰਸ ਵੱਲੋਂ ਖ਼ੂਬਸੂਰਤ ਤਿਆਰ ਕੀਤੀ ਗਈ ਹੈ। ਇਸ ਗਾਣੇ OldSkool Music ਦੇ ਲੇਬਲ ਹੇਠ ਰਿਲੀਜ਼ ਕੀਤਾ ਹੈ। ਇਸ ਗਾਣੇ ‘ਚ ਅਦਾਕਾਰੀ ਖੁਦ ਪ੍ਰਭ ਗਿੱਲ ਨੇ ਕੀਤੀ ਹੈ ਤੇ ਉਨ੍ਹਾਂ ਦਾ ਸਾਥ ਦੇ ਰਹੇ ਨੇ ਪੰਜਾਬੀ ਇੰਡਸਟਰੀ ਦੀ ਖ਼ੂਬਸੂਰਤ ਮਾਡਲ ਮਾਹਿਰਾ ਸ਼ਰਮਾ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਨੂੰ ਇੱਕ ਮਿਲੀਅਨ ਵਿਊਜ਼ ਮਿਲ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network