ਪੰਜਾਬੀ ਮੁਸ਼ਕਿਲ ਦੀ ਘੜੀ ਵਿੱਚ ਵੀ ਗਾਉਂਦੇ ਹਨ ਪੰਜਾਬੀ ਗਾਣੇ , ਕੈਨੇਡਾ ਤੋਂ ਆਈ ਵੀਡਿਓ ਦੇਖੋ 

written by Rupinder Kaler | November 27, 2018

ਪੰਜਾਬੀ ਆਪਣੀ ਜ਼ਿੰਦਾ ਦਿਲੀ ਲਈ ਜਾਣੇ ਜਾਂਦੇ ਹਨ । ਹਾਲਾਤ ਚਾਹੇ ਜਿਸ ਤਰ੍ਹਾਂ ਦੇ ਮਰਜੀ ਹੋਣ ਪੰਜਾਬੀ ਹਰ ਸਥਿਤੀ ਦਾ ਸਾਹਮਣਾ ਹੱਸ ਕੇ ਕਰਦੇ ਹਨ ।ਇਸੇ ਲਈ ਕਿਸੇ ਨੇ ਖੂਬ ਕਿਹਾ ਹੈ ਕਿ ਪੰਜਾਬੀ ਦੁਨੀਆ 'ਤੇ ਆਏ ਹੀ ਮੇਲਾ ਮਨਾਉਣ ਹਨ । ਇਸੇ ਤਰ੍ਹਾਂ ਦੇ ਹਲਾਤਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ।ਜਿਸ ਵੀਡਿਓ ਦੀ ਗੱਲ ਅਸੀਂ ਕਰ ਰਹੇ ਹਨ ਦਰਅਸਲ ਉਹ ਵੀਡਿਓ ਕੈਨੇਡਾ ਦੀ ਹੈ । ਇਸ ਵੀਡਿਓ ਵਿੱਚ ਕਿਸੇ ਪੰਜਾਬੀ ਦੇ ਘਰ 'ਤੇ ਕੈਨੇਡਾ ਦੀ ਪੁਲਿਸ ਰੇਡ ਕਰਦੀ ਹੈ ਕਿਉਕਿ ਇਸ ਘਰ ਦੇ ਲੋਕ ਬਹੁਤ ਖੱਪ ਪਾ ਰਹੇ ਸਨ । ਹੋਰ ਵੇਖੋ :‘ਪੀਟੀਸੀ ਮਿਊਜ਼ਿਕ ਅਵਾਰਡ 2018 ‘ ਲਈ ਇਸ ਵਾਰ ਮੁਕਾਬਲਾ ਹੈ ਸਖਤ ਇਸ ਪੰਜਾਬੀ ਪਰਿਵਾਰ ਨੂੰ ਚੁੱਪ ਕਰਵਾਉਣ ਲਈ ਪੁਲਿਸ ਪਹੁੰਚਦੀ ਹੈ ਪਰ ਜਿਨ੍ਹਾਂ ਪੁਲਿਸ ਮੁਲਾਜਮਾਂ ਵੱਲੋਂ ਰੇਡ ਕੀਤੀ ਜਾਂਦੀ ਹੈ ਉਹ ਵੀ ਪੰਜਾਬੀ ਹੁੰਦੇ ਹਨ । ਇਹ ਪਰਿਵਾਰ ਪੁਲਿਸ ਦੀ ਕਾਰਵਾਈ ਤੋਂ ਡਰਨ ਦੀ ਬਜਾਏ ਗੀਤ ਗਾਉਣਾ ਸ਼ੁਰੂ ਕਰ ਦਿੰਦਾ ਹੈ 'ਮਾਣ ਪੰਜਾਬੀ ਹੈ …..ਤੇ ਮੇਰੇ ਘਰ ਰੇਡ ਪਈ ਪੁਲਿਸ ਵੀ ਪੰਜਾਬੀ ….! ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀਆਂ ਦੀ ਇਹ ਵੀਡਿਓ 13 ਸਕਿੰਟ ਦੀ ਹੈ ਤੇ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ । ਜਿਸ ਟਵਿੱਟਰ ਅਕਾਉਂਟ ਤੋਂ ਇਹ ਵੀਡਿਓ ਸ਼ੇਅਰ ਕੀਤੀ ਗਈ ਹੈ ਉਸ ਤੇ ਹੁਣ ਤੱਕ 2 ਲੱਖ ਦੇ ਲਗਭਗ ਲੋਕਾਂ ਨੇ ਵੇਖ ਲਿਆ ਹੈ । ਹੋਰ ਵੇਖੋ :ਹਿਮਾਂਸ਼ੀ ਖੁਰਾਣਾ ਨੇ ਕੁਝ ਇਸ ਤਰ੍ਹਾਂ ਮਨਾਇਆ ਆਪਣਾ ਜਨਮ ਦਿਨ ,ਵੇਖੋ ਵੀਡਿਓ https://twitter.com/ikaveri/status/1066756036789444608

0 Comments
0

You may also like