'ਡਿਫਾਲਟਰ' ਗੀਤ ਨੇ ਬਦਲ ਦਿੱਤੀ ਗਾਇਕ ਆਰ ਨੇਤ ਦੀ ਜ਼ਿੰਦਗੀ,ਜਨਮਦਿਨ 'ਤੇ ਜਾਣੋ ਪੂਰੀ ਕਹਾਣੀ

Written by  Aaseen Khan   |  August 15th 2019 05:00 PM  |  Updated: August 15th 2019 05:00 PM

'ਡਿਫਾਲਟਰ' ਗੀਤ ਨੇ ਬਦਲ ਦਿੱਤੀ ਗਾਇਕ ਆਰ ਨੇਤ ਦੀ ਜ਼ਿੰਦਗੀ,ਜਨਮਦਿਨ 'ਤੇ ਜਾਣੋ ਪੂਰੀ ਕਹਾਣੀ

ਗਾਇਕ ਆਰ ਨੇਤ ਜਿਹੜੇ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ ਅਤੇ ਫੈਨਸ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਆਰ ਨੇਤ ਨੇ ਆਪਣੀ ਗਾਇਕੀ ਦੀ ਸ਼ੁਰੂਆਤ '2800' ਗੀਤ ਨਾਲ ਕੀਤੀ ਸੀ। ਉਸ ਤੋਂ ਬਾਅਦ ਉਹਨਾਂ ਦੇ ਕਈ ਗੀਤ ਆਏ ਪਰ ਡਿਫਾਲਟਰ ਗੀਤ ਨੇ ਆਰ ਨੇਤ ਨੂੰ ਵੱਖਰੀ ਹੀ ਪਹਿਚਾਣ ਦਿੱਤੀ ਹੈ। ਇਸ ਗੀਤ ਪਿੱਛੇ ਆਰ ਨੇਤ ਦੀ ਬੜੀ ਹੀ ਅਨੋਖੀ ਕਹਾਣੀ ਰਹੀ ਹੈ।

R Nait Birthday Spacial Success story by Defaulter song R Nait

ਆਰ ਨੇਤ ਦੀ ਮੰਨੀਏ ਤਾਂ ਉਹਨਾਂ ਦਾ ਇਹ ਗਾਣਾ ਬਹੁਤ ਹੱਦ ਤੱਕ ਉਹਨਾਂ ਦੀ ਜ਼ਿੰਦਗੀ ਦੇ ਨਾਲ ਮੇਲ ਖਾਂਦਾ ਹੈ ਕਿਉਂਕਿ ਕੁਝ ਬੰਦੇ ਉਹਨਾਂ ਨੂੰ ਅਜਿਹੇ ਟੱਕਰ ਗਏ ਸਨ ਜਿਨ੍ਹਾਂ ਦੀ ਵਜ੍ਹਾ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ।ਪਰ ਅੱਜ ਆਰ ਨੇਤ ਇਹਨਾਂ ਮੁਸ਼ਕਿਲਾਂ ਵਿੱਚ ਨਿਕਲ ਆਏ ਹਨ । ਆਰ ਨੇਤ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਅਸਲੀ ਨਾਂ ਨੇਤਰਾਮ ਸ਼ਰਮਾ ਹੈ । ਨੇਤਰਾਮ ਸ਼ਰਮਾ ਦਾ ਜਨਮ 15 ਅਗਸਤ 1989 ਵਿੱਚ ਮਾਤਾ ਗੁੱਡੀ ਕੌਰ ਤੇ ਪਿਤਾ ਸਤਪਾਲ ਸ਼ਰਮਾ ਦੇ ਘਰ ਪਿੰਡ ਧਰਮਪੁਰਾ ਜ਼ਿਲ੍ਹਾ ਮਾਨਸਾ ਵਿੱਚ ਹੋਇਆ ਸੀ।

R Nait Birthday Spacial Success story by Defaulter song R Nait

ਆਰ ਨੇਤ ਨੇ ਆਪਣੀ ਮੁੱਢਲੀ ਸਿੱਖਿਆ ਮਾਨਸਾ ਦੇ ਹੀ ਇੱਕ ਸਕੂਲ ਵਿੱਚ ਹਾਸਲ ਕੀਤੀ ਸੀ । ਆਰ ਨੇਤ ਨੇ ਗੈਰਜੂਏਸ਼ਨ ਗੁਰੂ ਨਾਨਕ ਕਾਲਜ ਬੁੱਢਲਾਡਾ ਤੋਂ ਹਾਸਲ ਕੀਤੀ । ਆਰ ਨੇਤ ਨੂੰ ਬਚਪਨ ਤੋਂ ਹੀ ਗਾਉਣ ਤੇ ਲਿਖਣ ਦਾ ਸ਼ੌਂਕ ਸੀ ਜਦੋਂ ਉਹ 7 ਵੀਂ ਕਲਾਸ ਵਿੱਚ ਸੀ ਤਾਂ ਉਸ ਨੇ ਲਿਖਣਾ ਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ।ਆਰ ਨੇਤ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਗਾਇਕੀ ਦੇ ਖੇਤਰ ਵਿੱਚ ਜਾਵੇ ਪਰ ਜਦੋਂ ਆਰ ਨੇਤ ਦੀ ਰੂਚੀ ਲਗਾਤਾਰ ਵੱਧਦੀ ਗਈ ਤਾਂ ਉਸ ਨੂੰ ਘਰਦਿਆਂ ਦਾ ਵੀ ਸਾਥ ਮਿਲ ਗਿਆ।

ਹੋਰ ਵੇਖੋ : ਆਰ ਨੇਤ ਨੇ ਗੀਤ ਰਾਹੀਂ ਦੱਸੀ ਸ਼ਹੀਦ ਹੋਏ ਫੌਜੀਆਂ ਦੀਆਂ ਮਾਵਾਂ ਦੀ ਹਾਲਤ, ਦੇਖੋ ਵੀਡੀਓ

 

View this post on Instagram

 

Need Your Best Wishes ??? STRUGGLER 19 JULY NU ✌️✌️

A post shared by R Nait (@official_rnait) on

ਆਰ ਨੇਤ ਆਪਣੀ ਕਾਮਯਾਬੀ ਪਿੱਛੇ ਆਪਣੇ ਦੋਸਤਾਂ ਦਾ ਹੱਥ ਮੰਨਦੇ ਹਨ ਜਿਨ੍ਹਾਂ ਨੇ ਉਹਨਾਂ ਦੇ ਚੰਗੇ ਮਾੜੇ ਸਮੇਂ ਵਿੱਚ ਸਾਥ ਦਿੱਤਾ ਇਹ ਗਾਣਾ ਸੁਪਰ ਹਿੱਟ ਰਿਹਾ ਸੀ। ਆਰ ਨੇਤ ਦੇ 2800 ਤੋਂ ਬਾਅਦ ਇੱਕ ਤੋਂ ਇੱਕ ਹਿੱਟ ਗਾਣੇ ਆਏ ਜਿਵੇਂ ਜ਼ਗੀਰਦਾਰ, ਤੇਰੇ ਪਿੰਡ, ਬੈਚਲਰ, ਚੁੰਨੀ, ਛੜਾ, ਆਦਿ। ਪਰ ਡਿਫਾਲਟਰ ਗਾਣਾ ਉਹਨਾਂ ਦੇ ਕਰੀਅਰ 'ਚ ਨਵਾਂ ਮੋੜ ਲੈ ਕੇ ਆਇਆ।

ਇੱਕ ਇੰਟਰਵਿਊ ਵਿੱਚ ਆਰ ਨੈਤ ਨੇ ਖੁਲਾਸਾ ਕੀਤਾ ਹੈ ਕਿ ਇਹ ਗੀਤ ਲਗਭਗ ਉਹਨਾਂ ਦੀ ਜ਼ਿੰਦਗੀ ਦੇ ਨਾਲ ਲਗਭਗ ਮੇਲ ਖਾਂਦਾ ਹੈ ਕਿਉਂਕਿ ਉਹ ਕਿਸੇ ਕੰਪਨੀ ਨਾਲ ਬੋਂਡ ਹੋ ਗਏ ਸਨ ਜਿਸ ਕਰਕੇ ਉਹਨਾਂ ਨੂੰ ਉਹਨਾਂ ਦਾ ਮਿਹਨਤਾਨਾ ਨਹੀਂ ਮਿਲਿਆ ।ਇਸ ਕੰਪਨੀ ਤੋਂ ਖਹਿੜਾ ਛੁਡਵਾਉਣ ਲਈ ਉਹਨਾਂ ਨੂੰ ਕਾਫੀ ਤੰਗੀ ਕੱਟਣੀ ਪਈ ਸੀ । ਮਿਡਲ ਕਲਾਸ ਪਰਿਵਾਰ ਵਿੱਚ ਹੋਣ ਕਰਕੇ ਉਹਨਾਂ ਨੂੰ ਕਾਫੀ ਤੰਗੀ ਵਿੱਚ ਗੁਜਰਨਾ ਪਿਆ ਸੀ ।

ਹੋਰ ਵੇਖੋ : ਜਦੋਂ 'ਕਿਸਮਤ' ਫ਼ਿਲਮ ਦੀ ਸਕਰਿਪਟ ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਸੁਣੀ ਸੀ ਤਾਂ ਰਹਿ ਗਏ ਸੀ ਹੈਰਾਨ

 

View this post on Instagram

 

? Thanks For your support? ?? #defaulter? 110 MILLION CROSSED ✌️ @jassrecord @gurlejakhtarmusic @mistabaazofficial @akshayjarewal_

A post shared by R Nait (@official_rnait) on

ਇਸ ਸਭ ਤੋਂ ਪ੍ਰਭਾਵਿੱਤ ਹੋ ਕੇ ਹੀ ਉਸ ਨੇ ਡਿਫਾਲਟਰ ਗਾਣਾ ਕੱਢਿਆ । ਤੇ ਇਸ ਗਾਣੇ ਨੇ ਆਰ ਨੈਤ ਨੂੰ ਉਹਨਾਂ ਗਾਇਕਾਂ ਦੀ ਕਤਾਰ ਵਿੱਚ ਲਿਆ ਖੜਾ ਕੀਤਾ ਹੈ ਜਿਹਨਾਂ ਦੀ ਮਿਊਜ਼ਿਕ ਇੰਡਸਟਰੀ ਵਿੱਚ ਖ਼ਾਸ ਪਹਿਚਾਣ ਹੈ ।ਇਸ ਗੀਤ ਤੋਂ ਬਾਅਦ ਹੁਣ ਆਰ ਨੇਤ ਲਗਾਤਾਰ ਬਲਾਕਬਸਟਰ ਗੀਤ ਲੈ ਕੇ ਆ ਰਹੇ ਹਨ ਜਿੰਨ੍ਹਾਂ 'ਚ ਦੱਬਦਾ ਕਿੱਥੇ ਆ, ਸਟਰਗਲਰ, ਪੋਆਏਜ਼ਨ ਅਤੇ 26 ਸਾਲ ਵਰਗੇ ਗੀਤ ਸ਼ਾਮਿਲ ਹਨ।ਆਰ ਨੇਤ ਦੀ ਗਾਇਕੀ ਦਾ ਇਹ ਸਫ਼ਰ ਵਕਈ 'ਚ ਹੀ ਸ਼ਾਨਦਾਰ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network