ਆਰ ਨੇਤ ਦੇ ਗੀਤ ‘ਡਿਫਾਲਟਰ’ ਨੇ ਪਾਰ ਕੀਤਾ ‘100 ਮਿਲੀਅਨ’ ਦਾ ਅੰਕੜਾ, ਪੋਸਟ ਪਾ ਕੇ ਸਾਂਝੀ ਕੀਤੀ ਖੁਸ਼ੀ

written by Lajwinder kaur | June 08, 2019

ਆਰ ਨੇਤ ਦਾ ਡਿਫਾਲਟਰ ਗੀਤ ਜਿਸ ਨੇ ਉਨ੍ਹਾਂ ਨੂੰ ਵੱਖਰੀ ਪਹਿਚਾਣ ਦੇ ਨਾਲ ਨਾਮੀ ਗਾਇਕਾਂ ਦੀ ਕਤਾਰ ‘ਚ ਸ਼ਾਮਿਲ ਕਰ ਦਿੱਤਾ ਹੈ। ‘ਡਿਫਾਲਟਰ’ ਗੀਤ ਨਾਲ ਆਰ ਨੇਤ ਨੇ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਣਾ ਲਈ ਹੈ। ਇਹ ਗੀਤ ਇਸੇ ਸਾਲ 12 ਫਰਵਰੀ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਇਆ ਸੀ। ‘ਡਿਫਾਲਟਰ’ ਗੀਤ ਨੂੰ ਅਜੇ ਤੱਕ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲ ਰਿਹਾ ਹੈ।

ਹੋਰ ਵੇਖੋ:ਪਿਆਰ ਦੇ ਰੰਗਾਂ ‘ਚ ਰੰਗੇ ਨਜ਼ਰ ਆ ਰਹੇ ਨੇ ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ, ਰਿਲੀਜ਼ ਹੋਇਆ ਨਵਾਂ ਗੀਤ ‘ਬੋਲਦਾ ਨਈ’, ਵੇਖੋ ਵੀਡੀਓ

ਆਰ ਨੇਤ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਆਪਣੇ ਫੈਨਜ਼ ਦਾ ਦਿਲੋਂ ਧੰਨਵਾਦ ਕੀਤਾ ਹੈ। ਜੀ ਹਾਂ ਆਰ ਨੇਤ ਦਾ ਡਿਫਾਲਟਰ ਗੀਤ 100 ਮਿਲੀਅਨ ਦੇ ਅੰਕੜਾ ਨੂੰ ਪਾਰ ਕਰ ਗਿਆ ਹੈ। ਇਸ ਕਾਮਯਾਬੀ ਦੇ ਨਾਲ ਉਹ ਫੁੱਲੇ ਨਹੀਂ ਸਮਾ ਰਹੇ। ਉਨਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘Thanks for your... supporting #Defaulter 100 Million crossed on you tube....keep supporting guys’

View this post on Instagram

 

❤️ Thanks for your ??supporting #Defaulter 100 Million crossed on you tube ✌?✌?keep supporting guys ?

A post shared by R Nait (@official_rnait) on

ਇਸ ਗੀਤ ‘ਚ ਆਰ ਨੇਤ ਦਾ ਸਾਥ ਦਿੱਤਾ ਸੀ ਸੁਰਾਂ ਦੀ ਮਲਿਕਾ ਗੁਰਲੇਜ਼ ਅਖ਼ਤਰ ਹੋਰਾਂ ਨੇ। ਇਹ ਗੀਤ ਹਰ ਪੱਖੋ ਸ਼ਾਨਦਾਰ ਰਿਹਾ ਹੈ ਤੇ ਲੋਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਿਹਾ ਹੈ। ਇਸ ਗੀਤ ਦੇ ਬੋਲ ਵੀ ਖ਼ੁਦ ਆਰ ਨੇਤ ਨੇ ਹੀ ਲਿਖੇ ਸਨ। ਆਰ ਨੇਤ ਜੋ ਕਿ ਬਹੁਤ ਜਲਦ ਸਿੱਧੂ ਮੂਸੇਵਾਲੇ ਨਾਲ ਆਪਣਾ ਗੀਤ ਪੋਆਇਜ਼ਨ ਲੈ ਕੇ ਆ ਰਹੇ ਹਨ।

0 Comments
0

You may also like