ਪਿਤਾ ਦੇ ਪਿਆਰ ਤੇ ਬਲੀਦਾਨ ਨੂੰ ਬਿਆਨ ਕਰਦਾ ਆਰ ਨੇਤ ਦਾ ਨਵਾਂ ਗੀਤ ‘Bapu Bamb Banda’ ਹੋਇਆ ਰਿਲੀਜ਼, ਦੇਖੋ ਵੀਡੀਓ

written by Lajwinder kaur | June 21, 2021

ਪੰਜਾਬੀ ਗਾਇਕ ਆਰ ਨੇਤ ਆਪਣੇ ਨਵੇਂ ਟਰੈਕ ‘Bapu Bamb Banda’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਹਰ ਬੱਚੇ ਲਈ ਉਸਦੇ ਮਾਪੇ ਲਈ ਬਹੁਤ ਹੀ ਖ਼ਾਸ ਹੁੰਦੇ ਨੇ। ਇਸ ਲਈ ਹਰ ਬੱਚੇ ਦੀ ਜ਼ਿੰਦਗੀ 'ਚ ਮਾਂ ਤੇ ਪਿਉ ਦੋਵੇਂ ਹੀ ਅਹਿਮ ਹਨ । ਇਸ ਗੀਤ  ‘ਚ ਗਾਇਕ ਆਰ ਨੇਤ ਨੇ ਪਿਤਾ ਦੇ ਪਿਆਰ ਤੇ ਬਲੀਦਾਨ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਦੇ ਨਾਲ ਬਿਆਨ ਕੀਤਾ ਹੈ।

singer r nait Image Source: youtube
ਹੋਰ ਪੜ੍ਹੋ : ਰਾਜ ਕੁਦੰਰਾ ਤੇ ਸ਼ਿਲਪਾ ਸ਼ੈੱਟੀ ਦਾ ਇਹ ਫਨੀ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਝਾੜੂ ਮਾਰਨ ਨੂੰ ਲੈ ਕੇ ਕਰ ਰਹੇ ਨੇ ਇੱਕ-ਦੂਜੇ ਨਾਲ ਬਹਿਸ, ਦੇਖੋ ਵੀਡੀਓ
: ਐਕਟਰ ਮਲਕੀਤ ਰੌਣੀ ਨੇ ਪੋਸਟ ਸਾਂਝੀ ਕਰਕੇ ਕਰਮਜੀਤ ਅਨਮੋਲ ਨੂੰ ਦਿੱਤੀ ਵਿਆਹ ਦੀ ਵਰ੍ਹੇਗੰਢ ਦੀ ਵਧਾਈ, ਕਲਾਕਾਰ ਵੀ ਕਮੈਂਟ ਕਰਕੇ ਜੋੜੀ ਨੂੰ ਦੇ ਰਹੇ ਨੇ ਮੁਬਾਰਕਾਂ
image of bapu banda bomb released Image Source: Instagram
ਇਸ ਗੀਤ ਦੇ ਬੋਲ ਖੁਦ ਆਰ ਨੇਤ ਨੇ ਹੀ ਲਿਖੇ ਨੇ ਤੇ ਮਿਊਜ਼ਿਕ Music Nasha ਨੇ ਦਿੱਤਾ ਹੈ। OverSear ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। Mavee Records ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
inside image of r nait new song bapu bamb banda Image Source: youtube
ਜੇ ਗੱਲ ਕਰੀਏ ਆਰ ਨੇਤ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਯੂ ਟਰਨ, ਡਿਫਾਲਟਰ, ਦੱਬਦਾ ਕਿੱਥੇ ਆ, ਨਾਨ, ਹਾਰਡ ਵਰਕ, ਸਟਗਰਲਰ, ਕਾਲੀ ਰੇਂਜ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ ।

0 Comments
0

You may also like