ਕਿੰਝ ਆਰ ਨੇਤ ਨੇ ਲੇਖਾਂ ਤੋਂ ਜਿੱਤੀਆਂ ਨੇ ਕੁਸ਼ਤੀਆਂ, ਦੱਸਣਗੇ ਗੀਤ 'ਸਟਰਗਲ' ਵਿਚ

written by Aaseen Khan | July 13, 2019

ਡਿਫਾਲਟਰ, ਦੱਬਦਾ ਕਿੱਥੇ ਆ, 26 ਸਾਲ ਅਤੇ ਸਿੱਧੂ ਮੂਸੇ ਵਾਲਾ ਨਾਲ ਪੋਇਜ਼ਨ ਵਰਗੇ ਲਗਾਤਾਰ ਹਿੱਟ ਗੀਤ ਦੇਣ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ਦੇ ਬਾਕਮਾਲ ਗਾਇਕ ਅਤੇ ਗੀਤਕਾਰ ਆਰ ਨੇਤ ਆਪਣਾ ਨਵਾਂ ਗੀਤ 'ਸਟਰਗਲਰ' ਲੈ ਕੇ ਆ ਰਹੇ ਹਨ ਜਿਸ ਦਾ ਛੋਟਾ ਜਿਹਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਗੀਤ ਦੇ ਨਾਮ ਤੋਂ ਹੀ ਸਾਫ਼ ਹੋ ਰਿਹਾ ਹੈ ਕਿ ਆਰ ਨੇਤ ਇਸ 'ਚ ਆਪਣੇ ਲੰਬੇ ਸੰਘਰਸ਼ ਦੀ ਕਹਾਣੀ ਲੋਕਾਂ ਅੱਗੇ ਹੁਣ ਗੀਤ ਦੇ ਰੂਪ 'ਚ ਪੇਸ਼ ਕਰਨ ਜਾ ਰਹੇ ਹਨ। ਗੀਤ ਦੇ ਟੀਜ਼ਰ 'ਚ ਵੀ ਇਸ ਦੀ ਝਲਕ ਮਿਲ ਰਹੀ ਹੈ।

ਆਰ ਨੇਤ ਆਪਣੇ ਸਟਰਗਲਰ ਦੀ ਕਹਾਣੀ ਅਕਸਰ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਸੁਣਾਉਂਦੇ ਰਹਿੰਦੇ ਹਨ। ਜ਼ਿਆਦਾਤਰ ਉਹਨਾਂ ਦੇ ਪ੍ਰਸ਼ੰਸਕ ਇਸ ਗੱਲ ਤੋਂ ਵਾਕਿਫ ਹਨ ਕਿ ਕਿੰਝ ਕਈ ਹਿੱਟ ਗਾਣੇ ਦੇਣ ਤੋਂ ਬਾਅਦ ਵੀ ਉਹਨਾਂ ਦੇ ਗਾਇਕੀ ਦੇ ਸਫ਼ਰ 'ਚ ਔਂਕੜਾ ਆਈਆਂ ਤੇ ਬਾਅਦ 'ਚ ਆਪਣੀ ਮਿਹਨਤ ਸਦਕਾ ਆਪਣੇ ਕੰਮ ਅਤੇ ਨਾਮ ਨੂੰ ਕਾਮਯਾਬੀ ਦੀਆਂ ਉਚਾਈਆਂ 'ਤੇ ਲੈ ਗਏ। ਹੋਰ ਵੇਖੋ : ਰੂਹ ਨੂੰ ਸਕੂਨ ਦਿੰਦਾ ਹੈ 'ਅਰਦਾਸ ਕਰਾਂ' ਦਾ ਪਹਿਲਾ ਚੈਪਟਰ, ਦੇਖੋ ਖ਼ੂਬਸੂਰਤ ਟਰੇਲਰ ਆਰ ਨੇਤ ਦਾ ਇਹ ਨਵਾਂ ਗੀਤ ਸਟਰਗਲਰ ਉਹਨਾਂ ਦੀ ਇਸੇ ਕਾਮਯਾਬੀ ਦੇ ਸਫ਼ਰ ਨੂੰ ਗੀਤ ਦੇ ਰੂਪ ਚ ਪੇਸ਼ ਕਰੇਗਾ ਅਤੇ ਦੱਸੇਗਾ ਕਿੰਝ ਉਹਨਾਂ ਆਪਣੇ ਲੇਖਾਂ ਨਾਲ ਟੱਕਰ ਲੈ ਕੇ ਕਿਸਮਤ ਨੂੰ ਜਿੱਤਿਆ ਹੈ। ਦੱਸ ਦਈਏ ਆਰ ਨੇਤ ਵੱਲੋਂ ਲਿਖੇ ਅਤੇ ਗਾਏ ਇਸ ਗੀਤ ਦਾ ਸੰਗੀਤ ਲਾਡੀ ਗਿੱਲ ਨੇ ਤਿਆਰ ਕੀਤਾ ਹੈ ਤੇ ਪੂਰਾ ਗੀਤ 19 ਜੁਲਾਈ ਨੂੰ ਰਿਲੀਜ਼ ਹੋਵੇਗਾ।

0 Comments
0

You may also like