ਆਰ ਨੇਤ ਗੁਰਲੇਜ਼ ਅਖ਼ਤਰ ਦੇ ਨਾਲ ਲੈ ਕੇ ਆ ਰਹੇ ਨੇ ਨਵਾਂ ਗੀਤ ‘ਕਾਲੀ ਰੇਂਜ’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

Written by  Lajwinder kaur   |  February 25th 2020 02:42 PM  |  Updated: February 25th 2020 03:55 PM

ਆਰ ਨੇਤ ਗੁਰਲੇਜ਼ ਅਖ਼ਤਰ ਦੇ ਨਾਲ ਲੈ ਕੇ ਆ ਰਹੇ ਨੇ ਨਵਾਂ ਗੀਤ ‘ਕਾਲੀ ਰੇਂਜ’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

ਪੰਜਾਬੀ ਗਾਇਕ ਆਰ ਨੇਤ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੇ ਆਉਣ ਵਾਲੇ ਸਿੰਗਲ ਟਰੈਕ ਦਾ ਐਲਾਨ ਕਰ ਦਿੱਤਾ ਹੈ । ‘ਕਾਲੀ ਰੇਂਜ’ ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਇਹ ਗੀਤ ਡਿਊਟ ਸੌਂਗ ਹੋਵੇਗਾ ਜਿਸ ਨੂੰ ਆਰ ਨੇਤ ਤੇ ਗੁਰਲੇਜ਼ ਅਖ਼ਤਰ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ ।

ਹੋਰ ਵੇਖੋ:ਯੂ.ਕੇ ‘ਚ ਮਾਂ ਦੇ ਪਿਆਰ ਤੇ ਪੰਜਾਬ ਦੇ ਮੋਹ ਨੂੰ ਤਰਸਦੇ ਪੰਜਾਬੀ ਵੀਰ ਦੇ ਜਜ਼ਬਾਤਾਂ ਨੂੰ ‘ਆਰ ਨੇਤ’ ਨੇ ਆਪਣੀ ਆਵਾਜ਼ ਰਾਹੀਂ ਕੀਤਾ ਪੇਸ਼, ਦੇਖੋ ਵੀਡੀਓ

ਜੇ ਗੱਲ ਕਰੀਏ ਗੀਤਾਂ ਦੇ ਬੋਲਾਂ ਦੀ ਤਾਂ ਉਹ ਖੁਦ ਆਰ ਨੇਤ ਦੀ ਕਲਮ ‘ਚੋਂ ਹੀ ਨਿਕਲੇ ਤੇ ਮਿਊਜ਼ਿਕ ਪ੍ਰੀਤ ਹੁੰਦਲ ਦਾ ਹੋਵੇਗਾ । ਗਾਣੇ ਦਾ ਵੀਡੀਓ ਟਰੂ ਮੇਕਰਸ ਵੱਲੋਂ ਬਣਾਇਆ ਗਿਆ ਹੈ ।  ਇਹ ਗੀਤ ਜੱਸ ਰਿਕਾਰਡਜ਼ ਦੇ ਲੇਬਲ ਹੇਠ ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ ।

 

View this post on Instagram

 

The man who has confidence in himself gains the confidence of others.?

A post shared by R Nait (@official_rnait) on

ਆਰ ਨੇਤ ਇਸ ਤੋਂ ਪਹਿਲਾਂ ਵੀ ਡਿਫਾਲਟਰ, ਦੱਬਦਾ ਕਿੱਥੇ ਆ, ਨਾਨ, ਗਲਦ ਬੰਦੇ, ਰੀਲਾਂ ਵਾਲਾ ਡੈੱਕ, ਬੇਬੇ ਬਾਪੂ, ਲੁਟੇਰਾ, ਪੁਆਇਜ਼ਨ, ਸਟਰਗਲਰ, 26 ਸਾਲ ਵਰਗੇ ਕਈ ਵਧੀਆ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਜਾਂਦਾ ਹੈ । ਇਸ ਤੋਂ ਇਲਾਵਾ ਉਹ ਬਹੁਤ ਜਲਦ ਇੱਕ ਪ੍ਰੋਜੈਕਟ ਬੱਬੂ ਮਾਨ ਦੇ ਨਾਲ ਵੀ ਲੈ ਕੇ ਆ ਰਹੇ ਨੇ । ਬੱਬੂ ਮਾਨ ਦੀ ਕਲਮ ‘ਚੋਂ ਨਿਕਲੇ ਗੀਤ ਨੂੰ ਆਰ ਨੇਤ ਆਪਣੀ ਆਵਾਜ਼ ਦੇਣਗੇ । ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਆਪਣੇ ਇੱਕ ਲਾਈਵ ਮਿਊਜ਼ਿਕ ਸ਼ੋਅ ਦੌਰਾਨ ਕੀਤੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network